ਪੰਜਾਬ

punjab

ETV Bharat / sitara

ਮਿਸ਼ਨ ਮੰਗਲ ਦਾ ਟ੍ਰੇਲਰ ਹੋਇਆ ਰਿਲੀਜ਼ - ਅਕਸ਼ੈ ਕੁਮਾਰ

ਅਕਸ਼ੈ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਮੰਗਲ 'ਤੇ ਜਾਣ ਲਈ ਕੀਤੀ ਗਈ ਮਿਹਨਤ ਨੂੰ ਦਰਸਾਇਆ ਗਿਆ ਹੈ।

ਫ਼ੋਟੋ

By

Published : Jul 19, 2019, 9:59 AM IST

ਮੁੰਬਈ: ਅਕਸ਼ੈ ਕੁਮਾਰ ਦੀ ਮਲਟੀ ਸਟਾਰਰ ਫ਼ਿਲਮ 'ਮਿਸ਼ਨ ਮੰਗਲ' ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਇਸਰੋ (ISRO) ਦੇ ਸੀਨੀਅਰ ਵਿਗਿਆਨੀ ਦਾ ਕਿਰਦਾਰ ਅਦਾ ਕਰਦੇ ਨਜ਼ਰ ਆ ਰਹੇ ਹਨ ਜਿਸ ਦਾ ਨਾਂਅ ਰਾਕੇਸ਼ ਧਵਨ ਹੈ। ਇਹ ਫ਼ਿਲਮ ਇੱਕ ਸੱਚੀ ਘਟਨਾ 'ਤੇ ਅਧਾਰਿਤ ਹੈ ਜਿਸ ਵਿੱਚ ਕਈ ਬਾਲੀਵੁੱਡ ਸਟਾਰ ਨਜ਼ਰ ਆਉਣਗੇ।

ਮਿਸ਼ਨ ਮੰਗਲ ਦਾ ਟ੍ਰੇਲਰ 2.50 ਸੈਕੰਡ ਦਾ ਹੈ ਜਿਸ ਵਿੱਚ 'ਮੰਗਲ ਮਿਸ਼ਨ' ਦੇ ਕਈ ਪਹਿਲੂਆਂ ਨੂੰ ਦਿਖਇਆ ਗਿਆ ਹੈ। ਇਸ ਫ਼ਿਲਮ ਵਿੱਚ ਅਕਸ਼ੈ ਆਪਣੀ ਸਾਰੀ ਟੀਮ ਨੂੰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦੇ ਹਨ ਜਿਸ ਵਿੱਚ ਉਨ੍ਹਾਂ ਦਾ ਸਾਥ ਵਿਦਿਆ ਬਾਲਨ ਦਿੰਦੀ ਹੈ।

ਫ਼ਿਲਮ ਦੀ ਕਹਾਣੀ 2013 ਵਿੱਚ ਇਸਰੋ (ISRO) ਵੱਲੋਂ ਕੀਤੇ ਆਰਬਿਟਰ ਮਿਸ਼ਨ 'ਤੇ ਅਧਾਰਿਤ ਹੈ। ਸਾਲ 2013 ਨਵੰਬਰ ਮਹੀਨੇ 'ਚ ਮਾਰਸ ਆਰਬਿਟਰ ਮਿਸ਼ਨ ਨੂੰ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤ ਮੰਗਲ 'ਤੇ ਜਾਣ ਵਾਲਾ ਚੌਥਾ ਦੇਸ਼ ਬਣ ਗਿਆ।

ਅਕਸ਼ੈ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਕਹਾਣੀ ਨਹੀਂ ਬਲਕਿ ਇੱਕ ਮਿਸਾਲ ਹੈ ਉਸ ਨਾਮੁਮਕਿਨ ਸੁਪਨੇ ਦੀ ਜਿਸ ਨੂੰ ਭਾਰਤ ਨੇ ਪੁਰਾ ਕੀਤਾ।

ਦੱਸ ਦੇਈਏ ਕਿ ਇਹ ਫਿਲਮ 15 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

ABOUT THE AUTHOR

...view details