ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਅਕਸਰ ਆਪਣੀ ਪ੍ਰੋਫ਼ੈਸ਼ਨਲ ਲਾਈਫ ਤੇ ਨਿੱਜੀ ਜ਼ਿੰਦਗੀ, ਦੋਵਾਂ ਨੂੰ ਬਰਾਬਰ ਦੀ ਹੀ ਤਰਜ਼ੀਹ ਦਿੰਦੇ ਹਨ। ਹਾਲ ਹੀ ਵਿੱਚ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇੱਕ ਕਿੱਸੇ ਨੂੰ ਸਾਂਝਾ ਕੀਤਾ ਹੈ। ਅਕਸ਼ੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਿ ਕਾਫ਼ੀ,ਵਾਈਰਲ ਹੋ ਰਹੀਆ ਹਨ ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ: ਕਿ ਅਜੇ ਦੇਵਗਨ ਕਰਨਗੇ ਭੰਸਾਲੀ ਦੀ ਨਵੀਂ ਫ਼ਿਲਮ 'ਗੰਗੂਬਾਈ ਕਠਿਆਵਾੜ' ਵਿੱਚ ਕੈਮਿਓ ?
ਇਨ੍ਹਾਂ ਤਸਵੀਰਾਂ ਵਿੱਚ ਅਕਸ਼ੇ ਇੱਕ ਝੋਪੜੀ ਵਿੱਚ ਨਜ਼ਰ ਆ ਰਹੇ ਹਨ, ਜਿੱਥੇ ਉਹ ਪਾਣੀ ਦੀ ਤਲਾਸ਼ ਕਰ ਰਹੇ ਹਨ। ਅਕਸ਼ੇ ਦਾ ਕਹਿਣਾ ਹੈ ਕਿ ਇਸ ਨਾਲ ਅੱਜ ਮੇਰੀ ਬੇਟੀ ਨੂੰ ਜੀਵਨ ਦਾ ਬਹੁਤ ਹੀ ਵੱਡਾ ਸਬਕ ਮਿਲਿਆ ਹੈ। ਦੱਸਣਯੋਗ ਹੈ ਕਿ, ਅਕਸ਼ੇ ਕੁਮਾਰ ਮਹਾਰਾਸ਼ਟਰ ਦੇ ਪਿੰਡ ਸ਼ਿਲਿਮ ‘ਚ ਪਰਿਵਾਰ ਨਾਲ ਛੁੱਟੀਆਂ ਮਨ੍ਹਾ ਰਹੇ ਹਨ ਤੇ ਉਨ੍ਹਾਂ ਨੇ ਉੱਥੇ ਆਪਣੀ ਨਾਨੀ ਸੱਸ ਦਾ 80ਵਾਂ ਜਨਮਦਿਨ ਵੀ ਮਨਾਇਆ ਸੀ।
ਹੋਰ ਪੜ੍ਹੋ: 'ਮੋਤੀਚੁਰ ਚਕਨਾਚੂਰ' ਦਾ ਨਵਾਂ ਪੋਸਟਰ ਜਾਰੀ, ਨਵਾਜ਼ ਤੇ ਆਥਿਆ ਨਵੇਂ ਵਿਆਹੇ ਜੋੜੇ ਵਿੱਚ ਆਏ ਨਜ਼ਰ
ਇਸ ਤੋਂ ਇਲਾਵਾ ਹਾਲ ਹੀ ਵਿੱਚ ਅਕਸ਼ੇ ਦੀ ਫ਼ਿਲਮ 'ਹਾਉਸਫੁੱਲ4' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਵੀ ਮਿਲਿਆ ਤੇ ਇਸ ਤੋਂ ਇਲਾਵਾ ਫ਼ਿਲਮ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਏ ਹਨ ,ਜਿਸ ਤੇ ਅਕਸ਼ੇ ਨੇ ਖ਼ੁਦ ਆਪਣੀ ਪ੍ਰਤੀਕ੍ਰਿਆ ਵੀ ਦਿੱਤੀ ਹੈ।