ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੀਆਂ ਫ਼ਿਲਮਾ ਨਾਲ ਹਰ ਪਾਸੇ ਧਮਾਲਾਂ ਪਾਇਆ ਹੋਇਆ ਹਨ। ਹਾਲ ਹੀ ਵਿੱਚ ਅਕਸ਼ੇ ਦੀ ਰਿਲੀਜ਼ ਹੋਈ ਫ਼ਿਲਮ 'ਹਾਊਸਫੁੱਲ 4' ਨੇ ਬਕਾਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਹੋਰ ਪੜ੍ਹੋ: Bigg Boss 13: ਰਸ਼ਮੀ ਤੇ ਸ਼ਹਿਨਾਜ਼ ਵਿੱਚ ਹੋਈ ਲੜਾਈ, ਭਾਊ ਦੇ ਛੂਹਣ 'ਤੇ ਹੋਇਆ ਵਿਵਾਦ
ਦੱਸ ਦੇਈਏ ਕਿ ਅਕਸ਼ੇ ਫ਼ਿਲਮ 'ਦੁਰਗਾਵਤੀ' ਲੈ ਕੇ ਜਲਦ ਆ ਰਹੇ ਹਨ, ਜਿਸ ਦੀ ਜਾਣਕਾਰੀ ਅਕਸ਼ੇ ਨੇ ਖ਼ੁਦ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਪੋਸਟਰ ਨਾਲ ਦਿੱਤੀ ਹੈ। ਇਸ ਫ਼ਿਲਮ ਦੀ ਪੇਸ਼ਕਾਰੀ ਅਕਸ਼ੇ ਵੱਲੋਂ ਕੀਤੀ ਜਾਵੇਗੀ ਅਤੇ ਭੂਮੀ ਪੇਡਨੇਕਰ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾ ਵੀ ਭੂਮੀ ਅਕਸ਼ੇ ਨਾਲ ਫ਼ਿਲਮ ' Toilet' ਵਿੱਚ ਨਜ਼ਰ ਆ ਚੁੱਕੀ ਹੈ।
ਹੋਰ ਪੜ੍ਹੋ: Exclusive Interview: ਅਲੀ ਕੁਲੀ ਮਿਰਜ਼ਾ ਨੇ ਦੱਸਿਆ ਬਿੱਗ ਬੌਸ ਦਾ ਰਾਜ਼
ਅਕਸ਼ੇ ਨੇ ਫ਼ਿਲਮ ਦੇ ਪੋਸਟਰ ਨਾਲ ਫ਼ਿਲਮ ਬਾਰੇ ਥੋੜ੍ਹਾ ਜਿਹਾ ਹਿੰਟ ਵੀ ਦਿੱਤਾ ਹੈ, ਦਰਅਸਲ ਇਹ ਫ਼ਿਲਮ ਡਰਾਉਣੀ ਥ੍ਰਿਲਰ ਫ਼ਿਲਮ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਸ਼ੋਕ ਵੱਲੋਂ ਕੀਤਾ ਜਾਵੇਗਾ ਤੇ ਪ੍ਰੋਡਿਊਸ ਵਿਕਰਮ ਮਲਹੋਤਰਾ ਵੱਲੋਂ ਕੀਤਾ ਜਾਵੇਗਾ।