ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਆਪਣੀ ਅਗਾਮੀ ਫ਼ਿਲਮ 'Bell Bottom' ਦੀ ਸ਼ੂਟਿੰਗ ਨੂੰ ਲੈ ਕੇ ਮੁੜ ਤੋਂ ਵਿਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨਿਰਦੇਸ਼ਕ ਤੇ ਨਿਰਮਾਤਾ ਇਸ ਫ਼ਿਲਮ ਦੀਆਂ ਰਣਨੀਤੀਆ 'ਤੇ ਵਿਚਾਰ ਕਰ ਰਹੇ ਹਨ ਤਾਂ ਜੋ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਤਹਿਤ ਇਸ ਦੀ ਸ਼ੂਟਿੰਗ ਮੁਕੰਮਲ ਹੋ ਸਕੇ।
ਕਿ ਅਕਸ਼ੇ ਆਪਣੀ ਫ਼ਿਲਮ 'Bell Bottom' ਦੀ ਸ਼ੂਟਿੰਗ ਲਈ ਜਾ ਰਹੇ ਨੇ ਲੰਡਨ ? - ਅਦਾਕਾਰ ਅਕਸ਼ੇ ਕੁਮਾਰ
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਆਪਣੀ ਅਗਾਮੀ ਫ਼ਿਲਮ 'Bell Bottom' ਦੀ ਸ਼ੂਟਿੰਗ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਹਨ। ਜਾਣਕਾਰੀ ਮੁਤਾਬਕ ਅਦਾਕਾਰ ਫ਼ਿਲਮ ਦੀ ਸ਼ੂਟਿੰਗ ਲਈ ਜੁਲਾਈ ਵਿੱਚ ਲੰਡਨ ਜਾ ਰਹੇ ਹਨ।
ਕਿ ਅਕਸ਼ੇ ਆਪਣੀ ਫ਼ਿਲਮ 'Bell Bottom' ਦੀ ਸ਼ੂਟਿੰਗ ਲਈ ਜਾ ਰਹੇ ਨੇ ਲੰਦਨ?
ਖ਼ਬਰਾਂ ਮੁਤਾਬਕ ਅਦਾਕਾਰ ਇਸ ਫ਼ਿਲਮ ਦੀ ਸ਼ੂਟਿੰਗ ਲਈ ਜੁਲਾਈ ਵਿੱਚ ਲੰਡਨ ਜਾ ਰਹੇ ਹਨ। ਦੱਸ ਦੇਈਏ ਕਿ ਇਸ ਫਿਲਮ ਨੂੰ ਰਣਜੀਤ ਤਿਵਾੜੀ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਦੱਸਣਯਯੋਗ ਹੈ ਕਿ ਅਕਸ਼ੇ ਕੁਮਾਰ ਇੱਕ ਵਾਰ ਫਿਰ ਆਪਣੀ ਸਭ ਤੋਂ ਮਹਿੰਗੀ ਫ਼ਿਲਮ ਕਰਨ ਜਾ ਰਹੇ ਹਨ ਤੇ ਉਹ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਕਲਾਕਾਰਾਂ ਵਿੱਚੋਂ ਇੱਕ ਹਨ। ਅਦਾਕਾਰ ਨੇ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਪਿਛਲੇ ਸਾਲ ਆਈਆਂ ਅਕਸ਼ੇ ਦੀਆਂ ਫ਼ਿਲਮਾਂ ਕੇਸਰੀ, ਮਿਸ਼ਨ ਮੰਗਲ, ਹਾਊਸਫੁੱਲ 4 ਤੇ ਗੁੱਡ ਨਿਊਜ਼ ਵਿੱਚ ਅਦਾਕਾਰ ਨੇ ਆਪਣੀ ਕਲਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ।