ਮੁੰਬਈ: ਕੋਰੋਨਾ ਵਾਇਰਸ ਦਾ ਆਤੰਕ ਹਰ ਪਾਸੇ ਫੈਲਿਆ ਹੋਇਆ ਹੈ। ਇਸ ਕਰਕੇ ਕਈ ਪ੍ਰੋਗਰਾਮ ਜਾਂ ਤਾਂ ਮੁਲਤਵੀ ਕੀਤੇ ਜਾ ਰਹੇ ਹਨ ਜਾਂ ਟਾਲੇ ਜਾ ਰਹੇ ਹਨ। ਇਸ ਦਾ ਅਸਰ ਅਕਸ਼ੇ ਕੁਮਾਰ, ਕੈਟਰੀਨਾ ਕੈਫ ਦੀ ਆਉਣ ਨਵੀਂ ਵਾਲੀ ਫ਼ਿਲਮ 'ਸੂਰਿਆਵੰਸ਼ੀ' 'ਤੇ ਵੀ ਪੈ ਸਕਦਾ ਹੈ।
ਦੱਸਣਯੋਗ ਹੈ ਕਿ 'ਸੂਰਿਆਵੰਸ਼ੀ' ਫੈਨਜ਼ ਨੂੰ ਇਸ ਦੀ ਰਿਲੀਜ਼ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਦੀ ਰਿਲੀਜ਼ ਡੇਟ ਮੁਲਤਵੀ ਹੋਣ ਦੀ ਖ਼ਬਰ ਆ ਰਹੀ ਹੈ। ਫ਼ਿਲਮ ਦੀ ਰਿਲੀਜ਼ ਡੇਟ 24 ਮਾਰਚ 2020 ਹੈ। ਹਾਲ ਹੀ ਵਿੱਚ ਇਸ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ ਜਿਸ ਨੇ ਕਾਫ਼ੀ ਧਮਾਲਾ ਪਾਈਆ ਸਨ।
ਰਿਪੋਰਟਾ ਮੁਤਾਬਕ ਕੋਰੋਨਾ ਕਾਰਨ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਥੀਏਟਰ ਵਰਗੀਆਂ ਥਾਵਾਂ 'ਤੇ ਇਸ ਵਾਇਰਸ ਦੇ ਫੈਲਣ ਦਾ ਖਤਰਾ ਵੱਧ ਸਕਦਾ ਹੈ ਅਤੇ ਇਸ ਫ਼ਿਲਮ ਦੇ ਹਿੱਟ ਹੋਣ ਦੀ ਸੰਭਾਵਨਾ ਘੱਟ ਸਕਦੀ ਹੈ। ਜ਼ਾਹਿਰ ਹੈ ਕਿ ਓਪਨਿੰਗ ਡੇਅ ਤੋਂ ਹੀ ਜ਼ਿਆਦਾ ਤੋਂ ਜ਼ਿਆਦਾ ਲੋਕ ਆ ਸਕਦੇ ਹਨ।
ਫ਼ਿਲਮ ਨੂੰ ਰੋਹਿਤ ਸ਼ੈਟੀ ਨੇ ਡਾਇਰੈਕਟਰ ਕੀਤਾ ਹੈ। ਅਕਸ਼ੇ ਅਤੇ ਕੈਟਰੀਨਾ ਤੋਂ ਇਲਾਵਾਂ ਇਸ ਫ਼ਿਲਮ ਵਿੱਚ 'ਸਿੰਘਮ' ਅਤੇ ਸਿੰਬਾ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ। ਇਸੇ ਕਾਰਨ ਵੀ ਫ਼ਿਲਮ ਇੱਕ ਵੱਡਾ ਖਿੱਚ ਦਾ ਕੇਂਦਰ ਬਣ ਸਕਦੀ ਹੈ। ਕੈਟਰੀਨਾ ਫ਼ਿਲਮ ਵਿੱਚ ਅਕਸ਼ੇ ਦੀ ਪਤਨੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।