ਮੁੰਬਈ: ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਿਆ ਸ਼ੋਅ 'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' ਦਾ ਫ਼ੋਕਸ ਹੁਣ ਭਾਰਤ ਵਿੱਚ ਹੈ। ਪਹਿਲੇ ਹੀ ਸ਼ੋਅ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਨ ਤੋਂ ਬਾਅਦ ਇਹ ਕਾਫ਼ੀ ਪ੍ਰਸਿੱਧ ਹੋਇਆ। ਇਸੇ ਹੀ ਕਾਰਨ ਕਰਕੇ ਪੀਐਮ ਮੋਦੀ ਤੋਂ ਬਾਅਦ ਦੱਖਣੀ ਭਾਰਤ ਸੁਪਰਸਟਾਰ ਰਜਨੀਕਾਂਤ ਨੂੰ ਸ਼ੋਅ ਲਈ ਚੁਣਿਆ ਗਿਆ। ਹੁਣ ਖ਼ਬਰ ਸਾਹਮਣੇ ਇਹ ਆ ਰਹੀ ਹੈ ਕਿ ਰਜਨੀਕਾਂਤ ਤੋਂ ਬਾਅਦ ਹਿੰਦੀ ਸਿਨੇਮਾ ਦੇ ਸੁਪਰਸਟਾਰ ਅਕਸ਼ੈ ਕੁਮਾਰ 'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' 'ਚ ਨਜ਼ਰ ਆਉਣਗੇ।
ਬਿਅਰ ਗ੍ਰਿਲਜ਼ ਨਾਲ ਖ਼ਤਰਨਾਕ ਸਟੰਟ ਕਰਦੇ ਨਜ਼ਰ ਆਉਣਗੇ ਅਕਸ਼ੈ ਕੁਮਾਰ - latest entertainment news
ਰਜਨੀਕਾਂਤ ਤੋ ਬਾਅਦ ਅਕਸ਼ੈ ਕੁਮਾਰ 'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' ਨੂੰ ਸ਼ੂਟ ਕਰਨ ਲਈ ਮੈਸੂਰ ਪਹੁੰਚੇ ਹਨ। ਅਕਸ਼ੈ ਤੀਜੇ ਭਾਰਤੀ ਹਨ ਜੋ ਇਸ ਸ਼ੋਅ 'ਚ ਨਜ਼ਰ ਆਉਣਗੇ।
ਅਦਾਕਾਰ ਅਕਸ਼ੈ ਕੁਮਾਰ ਬੁੱਧਵਾਰ ਸ਼ੋਅ ਦੀ ਸ਼ੂਟਿੰਗ ਲਈ ਮੈਸੂਰ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਇਹ ਸ਼ੋਅ ਪ੍ਰਸਿੱਧ ਸ਼ੋਅ ਮੈਨ ਵਰਸਿਜ ਵਾਇਲਡ ਤੋਂ ਪ੍ਰਭਾਵਿਤ ਹੈ। ਅਕਸ਼ੈ ਅਤੇ ਗ੍ਰਿਲਜ਼ ਸ਼ੋਅ ਦੀ ਸ਼ੂਟਿੰਗ ਬਾਂਦੀਪੁਰ ਨੈਸ਼ਨਲ ਫ਼ੋਰੇਸਟ 'ਚ ਵੀਰਵਾਰ ਨੂੰ ਕਰਨਗੇ।
ਵਰਣਨਯੋਗ ਹੈ ਕਿ ਅਕਸ਼ੈ ਤੋਂ ਪਹਿਲਾਂ ਰਜਨੀਕਾਂਤ ਇਸ ਸ਼ੋਅ ਦੀ ਸ਼ੂਟਿੰਗ ਕਰ ਚੁੱਕੇ ਹਨ। ਤਾਮਿਲ ਸੁਪਰਸਟਾਰ ਰਜਨੀਕਾਂਤ ਨੇ ਡਿਸਕਵਰੀ ਚੈਨਲ ਵਿੱਚ ਪ੍ਰਸਾਰਿਤ ਹੋਣ ਵਾਲੇ 'ਇਨਟੂ ਦਿ ਵਾਇਲਡ ਵਿਦ ਬੀਅਰ ਗ੍ਰਿਲਜ਼' ਦੇ ਨਾਲ ਟੈਲੀਵੀਜ਼ਨ ਦੀ ਦੁਨੀਆ 'ਚ ਕਦਮ ਰੱਖਿਆ ਹੈ। ਆਪਣੇ 43 ਸਾਲਾ ਲੰਮੇ ਸਫ਼ਲ ਫ਼ਿਲਮੀ ਕਰੀਅਰ ਤੋਂ ਬਾਅਦ ਉਹ ਪਹਿਲੀ ਵਾਰ ਟੈਲੀਵੀਜ਼ਨ ਦੀ ਦੁਨੀਆ ਦੇ ਨਾਲ ਜੁੜੇ ਹਨ। ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਲੋਕਾਂ ਤੋਂ ਜਲ ਸੁਰੱਖਿਆ ਦੀ ਅਪੀਲ ਵੀ ਕੀਤੀ ਹੈ।