ਪੰਜਾਬ

punjab

ETV Bharat / sitara

ਅਕਸ਼ੇ ਕੁਮਾਰ ਨੇ ਫੋਰਬਜ਼ ਟਾਪ 10 'ਚ ਬਣਾਈ ਥਾਂ - ਫੋਰਬਜ਼ ਟੌਪ 10

ਫੋਰਬਜ਼ ਨੇ ਸਾਲ 2020 ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਦੀ ਟਾਪ-10 ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਅਕਸ਼ੇ ਕੁਮਾਰ ਇਕਲੌਤਾ ਬਾਲੀਵੁੱਡ ਸਟਾਰ ਹੈ। ਉਹ 48.5 ਮਿਲੀਅਨ ਡਾਲਰ (362 ਮਿਲੀਅਨ) ਦੀ ਕਮਾਈ ਕਰ ਸੂਚੀ ਵਿੱਚ ਛੇਵੇਂ ਨੰਬਰ 'ਤੇ ਹਨ।

ਅਕਸ਼ੇ ਕੁਮਾਰ ਨੇ ਫੋਰਬਜ਼ ਟਾਪ 10 'ਚ ਬਣਾਈ ਥਾਂ
ਅਕਸ਼ੇ ਕੁਮਾਰ ਨੇ ਫੋਰਬਜ਼ ਟਾਪ 10 'ਚ ਬਣਾਈ ਥਾਂ

By

Published : Aug 12, 2020, 9:46 PM IST

ਮੁੰਬਈ: ਫੋਰਬਜ਼ ਟੌਪ 10 ਹਾਈਐਸਟ ਪੇਡ ਅਦਾਕਾਰ 2020 ਦੀ ਸੂਚੀ ਸਾਹਮਣੇ ਆਈ ਹੈ। ਇਸ ਸੂਚੀ ਵਿੱਚ ਆਪਣੀ ਥਾਂ ਬਣਾਉਣ ਵਾਲੇ ਬਾਲੀਵੁ਼ੱਡ ਇੰਡਸਟਰੀ ਦੇ ਇਕੱਲੇ ਅਦਾਕਾਰ ਅਕਸ਼ੇ ਕੁਮਾਰ ਹਨ। ਅਦਾਕਾਰ ਅਕਸ਼ੇ ਕੁਮਾਰ 48.5 ਮਿਲੀਅਨ ਡਾਲਰ (362 ਮਿਲੀਅਨ) ਦੀ ਕਮਾਈ ਨਾਲ ਸੂਚੀ ਵਿੱਚ ਛੇਵੇਂ ਥਾਂ 'ਤੇ ਹਨ।

ਫੋਰਬਜ਼ ਮੁਤਾਬਕ ਇਸ ਸੂਚੀ ਵਿੱਚ ਬਹੁਤੇ ਅਦਾਕਾਰਾਂ ਦੀ ਇਨਕਮ ਪ੍ਰੋਡਕਸ ਇੰਡੋਸਮੈਂਟ ਦੀ ਵਜ੍ਹਾ ਨਾਲ ਹੋਈ ਹੈ। ਅਦਾਕਾਰ ਅਕਸ਼ੇ ਕੁਮਾਰ ਇੰਡੋਸਮੈਂਟ ਵਿੱਚ ਪਿੱਛੇ ਨਹੀਂ ਹਨ। ਅਕਸ਼ੇ ਕੁਮਾਰ ਇੱਕ ਸਾਲ ਵਿੱਚ ਕਈ ਫ਼ਿਲਮਾਂ ਕਰਨ ਦੇ ਲਈ ਜਾਣੇ ਜਾਂਦੇ ਹਨ। ਅਜੇ ਉਨ੍ਹਾਂ ਦੀਆਂ ਕਈ ਫ਼ਿਲਮਾਂ ਅਜੇ ਪਾਈਪਲਾਈਨ 'ਤੇ ਹਨ।

ਇਸ ਸੂਚੀ ਵਿੱਚ ਪਹਿਲਾਂ ਨਾਂਅ ਡਵੇਨ ਜਾਨਸਨ (ਦਿ ਰਾਕ) ਦਾ ਹੈ, ਜਿਨ੍ਹਾਂ ਨੇ 87.5 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ। ਦੂਜੇ ਥਾਂ 'ਤੇ ਰਿਆਨ ਰੇਨੋਲਡਜ਼ ਹਨ ਜਿਨ੍ਹਾਂ ਨੇ 71.5 ਮਿਲੀਅਨ ਡਾਲਰ ਦੀ ਕਮਾਈ ਕੀਤੀ। 58 ਮਿਲੀਅਨ ਡਾਲਰ ਦੀ ਕਮਾਈ ਦੇ ਨਾਲ ਤੀਜੇ ਨੰਬਰ 'ਤੇ ਮਾਰਕ ਵਾਹਲਬਰਗ ਹਨ। ਬੇਨ ਐਫਲੇਕ 55 ਮਿਲੀਅਨ ਡਾਲਰ ਦੀ ਕਮਾਈ ਦੇ ਨਾਲ ਚੌਥੇ ਨੰਬਰ 'ਤੇ ਹਨ, ਜਦਕਿ ਵਿਨ ਡੀਜਲ 54 ਮਿਲੀਅਨ ਡਾਲਰ ਦੇ ਨਾਲ ਪੰਜਵੇਂ ਨੰਬਰ 'ਤੇ ਹਨ।

ਇਸ ਸੂਚੀ ਵਿੱਚ ਅਕਸ਼ੇ ਕੁਮਾਰ ਨੂੰ ਛੇਵਾਂ ਸਥਾਨ ਮਿਲਿਆ ਹੈ। ਜਿਨ੍ਹਾਂ ਨੇ 48.5 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ। 7 ਵੇਂ ਸਥਾਨ ਉੱਤੇ ਲੀਨ- ਮੈਨੂਅਲ ਮਿਰਾਂਡਾ 45.5 ਮਿਲੀਅਨ ਡਾਲਰ ਦੀ ਕਮਾਈ ਕਰ ਰਹੇ ਹਨ। ਵਿਲ ਸਮਿੱਥ ਨੇ 44.5 ਮਿਲੀਅਨ ਡਾਲਰ ਦੀ ਕਮਾਈ ਕਰ ਅੱਠਵਾਂ ਸਥਾਨ ਪ੍ਰਾਪਤ ਕੀਤਾ। ਐਡਮ ਐਡ ਸੈਂਡਲਰ 41 ਮਿਲੀਅਨ ਡਾਲਰ ਦੀ ਕਮਾਈ ਕਰ ਨੌਵੇਂ ਨੰਬਰ 'ਤੇ ਹਨ, ਜਦਕਿ ਜੈਕੀ ਚੈਨ 40 ਮਿਲੀਅਨ ਡਾਲਰ ਦੇ ਨਾਲ ਇਸ ਸੂਚੀ ਵਿੱਚ ਆਖਰੀ ਨੰਬਰ 'ਤੇ ਹਨ।

ਇਹ ਵੀ ਪੜ੍ਹੋ;ਫ਼ਿਲਮ ਨਿਰਦੇਸ਼ਕ ਨਿਸ਼ੀਕਾਂਤ ਕਾਮਤ ਹੈਦਰਾਬਾਦ ਵਿੱਚ ਹਸਪਤਾਲ ਦਾਖ਼ਲ ਹਾਲਤ ਨਾਜ਼ੁਕ

ABOUT THE AUTHOR

...view details