ਫੋਰਬਸ ਦੀ ਸੂਚੀ 'ਚ ਅਕਸ਼ੇ ਨੇ ਮਾਰੀ ਬਾਜ਼ੀ - 33 number
ਫੋਰਬਸ ਮੈਗਜ਼ੀਨ ਨੇ ਹਾਈਐਸਟ ਪੇਡ ਐਂਟਰਟੇਨਰਸ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਅਕਸ਼ੇ ਕੁਮਾਰ ਦਾ ਨਾਂਅ 33ਵੇਂ ਨਬੰਰ 'ਤੇ ਆ ਗਿਆ ਹੈ। ਇਸ ਸੂਚੀ 'ਚ ਭਾਰਤੀਆਂ ਦੇ ਵਿੱਚੋਂ ਸਿਰਫ਼ ਅਕਸ਼ੇ ਦਾ ਨਾਂਅ ਹੈ।
ਮੁੰਬਈ : ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੇ ਦਾ ਨਾਂਅ ਬਾਲੀਵੁੱਡ ਦੇ ਹਾਈਐਸਟ ਪੇਡ ਅਦਾਕਾਰ ਦੀ ਸੂਚੀ 'ਚ ਸ਼ਿਖ਼ਰ 'ਤੇ ਆਉਂਦਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਅਕਸ਼ੇ ਦਾ ਨਾਂਅ ਫੋਰਬਸ ਦੀ ਵਰਲਡ ਹਾਈਐਸਟ ਪੇਡ ਐਂਟਰਟੇਨਰਸ ਦੀ ਸੂਚੀ 'ਚ ਸ਼ੁਮਾਰ ਹੋ ਚੁੱਕਾ ਹੈ।
ਦਰਅਸਲ ਫੌਰਬਜ਼ ਨੇ 2019 ਦੀ ਦੁਨੀਆ ਦੀ ਹਾਈਐਸਟ ਪੇਡ ਐਂਟਰਟੇਨਰਸ ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ 'ਚ ਨਬੰਰ 1 'ਤੇ ਹਾਲੀਵੁੱਡ ਗਾਇਕਾ ਟੇਲਰ ਸਵੀਫ਼ਟ ਹੈ। ਇਨ੍ਹਾਂ ਦੀ ਸਾਲ ਦੀ ਕਮਾਈ 185 ਡੌਲਰ ਮਿਲੀਅਨ ਹੈ। ਅਕਸ਼ੇ ਇਸ ਸੂਚੀ 'ਚ 33ਵੇਂ ਨਬੰਰ 'ਤੇ ਹਨ।
ਖ਼ਾਸ ਗੱਲ ਇਹ ਹੈ ਕਿ ਇਸ ਲਿਸਟ 'ਚ ਸ਼ੁਮਾਰ ਹੋਣ ਵਾਲੇ ਅਕਸ਼ੇ ਕੁਮਾਰ ਭਾਰਤ ਦੇ ਇਕਲੌਤੇ ਅਦਾਕਾਰ ਹਨ। ਇਸ ਵਾਰ ਫੋਰਬਸ ਦੀ ਲਿਸਟ 'ਚ ਬਾਕੀ ਭਾਰਤੀਆਂ ਦੇ ਨਾਂਅ ਨਹੀਂ ਆਇਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਵਰਗੇ ਕਲਾਕਾਰਾਂ ਦਾ ਨਾਂਅ ਇਸ ਲਿਸਟ ਵਿੱਚੋਂ ਗਾਇਬ ਰਿਹਾ। 51 ਸਾਲ ਦੇ ਅਕਸ਼ੇ ਨੇ 65 ਮਿਲੀਅਨ ਡੌਲਰ ਦੀ ਕਮਾਈ ਦੇ ਨਾਲ 33ਵੇਂ ਸਥਾਨ 'ਤੇ ਆਪਣੀ ਥਾਂ ਬਣਾਈ ਹੈ।
ਜ਼ਿਕਰਏਖ਼ਾਸ ਹੈ ਕਿ ਛੇਤੀ ਹੀ ਅਕਸ਼ੇ ਫ਼ਿਲਮ 'ਮਿਸ਼ਨ ਮੰਗਲ' 'ਚ ਨਜ਼ਰ ਆਉਣਗੇ। ਫ਼ਿਲਮ ਦਾ ਟੀਜ਼ਰ ਬੀਤੇ ਦਿਨ੍ਹੀ ਹੀ ਰਿਲੀਜ਼ ਹੋਇਆ ਹੈ। ਇਸ ਫ਼ਿਲਮ 'ਚ ਅਕਸ਼ੇ ਵਿਗਾਣੀ ਦਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।