ਮੁੰਬਈ: ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਇੱਕ ਵਿਗਿਆਨੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਹ ਟੀਜ਼ਰ 45 ਸੈਂਕੰਡ ਲੰਮਾ ਹੈ। ਫ਼ਿਲਮ 'ਮਿਸ਼ਨ ਮੰਗਲ' ਦੇ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ, "ਇੱਕ ਦੇਸ਼, ਇੱਕ ਸੁਪਨਾ, ਇੱਕ ਇਤਿਹਾਸ।"
ਮਿਸ਼ਨ ਮੰਗਲ ਜਲਦ ਆਵੇਗੀ ਸਿਨੇਮਾ ਘਰਾਂ 'ਚ - taapsee pannu
ਫ਼ਿਲਮ 'ਮਿਸ਼ਨ ਮੰਗਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਭਾਰਤ ਵੱਲੋਂ ਕੀਤੇ ਮਿਸ਼ਨ ਮੰਗਲ 'ਤੇ ਅਧਾਰਿਤ ਹੈ।
ਫੋਟੋਂ
ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਵਜੋਂ ਅਕਸ਼ੈ ਕੁਮਾਰ, ਵਿਦਿਆ ਬਾਲਨ, ਤਾਪਸੀ ਪਨੂੰ, ਸੋਨਾਕਸ਼ੀ ਸਿਹਨਾ, ਸ਼ਰਮਨ ਜੋਸ਼ੀ ਤੇ ਕਈ ਹੋਰ ਉੱਘੇ ਅਦਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਜਗਨ ਸ਼ਕਤੀ ਨੇ ਕੀਤਾ ਹੈ ਤੇ ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ।