ਫ਼ਿਲਮ 'ਕੇਸਰੀ' ਵੀ ਹੋਈ ਪਾਇਰੇਸੀ ਦਾ ਸ਼ਿਕਾਰ ,ਆਨਲਾਈਨ ਲੀਕ ਹੋਈ ਫ਼ਿਲਮ - box office
ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਨੇ ਬਾਕਸ ਆਫ਼ਿਸ 'ਤੇ 21.50 ਕਰੋੜ ਦੇ ਨਾਲ ਖ਼ਾਤਾ ਖੋਲਿਆ ਹੈ।ਇਸ ਫ਼ਿਲਮ ਨੂੰ ਲੈਕੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ।ਦਰਅਸਲ ਫ਼ਿਲਮ ਇੰਟਰਨੈਟ 'ਤੇ ਲੀਕ ਹੋ ਚੁੱਕੀ ਹੈ।
ਮੁੰਬਈ: 21 ਮਾਰਚ ਨੂੰ ਰਿਲੀਜ਼ ਹੋਈ ਫ਼ਿਲਮ 'ਕੇਸਰੀ' ਦਾ HD ਵਰਜ਼ਨ ਤਾਮਿਲਰੌਕਸ 'ਤੇ ਲੀਕ ਕਰ ਦਿੱਤਾ ਗਿਆ ਹੈ। ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਇਹ ਫ਼ਿਲਮ ਪਾਇਰੇਸੀ ਕਾਰਨ ਨੁਕਸਾਨ ਦੇ ਵਿੱਚ ਜਾ ਸਕਦੀ ਹੈ। ਦੁਨੀਆ ਭਰ 'ਚ 4200 ਸਕਰੀਨਾਂ 'ਤੇ ਰਿਲੀਜ਼ ਹੋਈ 'ਕੇਸਰੀ' ਨੂੰ ਪਹਿਲੇ ਹੀ ਦਿਨ ਟਿਕਟ ਖਿੜਕੀ 'ਤੇ ਬੰਪਰ ਓਪਨਿੰਗ ਮਿਲੀ ਸੀ।
ਅਕਸ਼ੇ ਕੁਮਾਰ ਦੀ 'ਕੇਸਰੀ' ਨੂੰ ਦਰਸ਼ਕਾਂ ਤੋਂ ਇਲਾਵਾ ਕ੍ਰਿਟਿਕਸ ਦਾ ਵੀ ਚੰਗਾ ਰਿਸਪੌਂਸ ਮਿਲ ਰਿਹਾ ਹੈ।ਅਨੁਰਾਗ ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਪ੍ਰੀਨੀਤੀ ਚੋਪੜਾ ਨੇ ਇਕ ਅਹਿਮ ਕਿਰਦਾਰ ਨਿਭਾਇਆ ਹੈ। ਫ਼ਿਲਮ 'ਚ ਅਕਸ਼ੇ ਨੇ ਇਕ ਹਵਲਦਾਰ ਦਾ ਕਿਰਦਾਰ ਅਦਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਤਿਹਾਸ ਦੇ ਨਾਲ ਸੰਬੰਧਤ ਇਹ ਫ਼ਿਲਮ 21 ਸਿੱਖਾਂ ਦੇ ਜ਼ਜਬੇ ਦੀ ਕਹਾਣੀ ਹੈ,ਜਿਨ੍ਹਾਂ ਨੇ ਸਾਰਾਗੜ੍ਹੀ ਦੇ ਯੁੱਧ ਵਿੱਚ 10 ਹਜ਼ਾਰ ਅਫਗਾਨੀਆਂ ਦਾ ਸਾਹਮਣਾ ਕੀਤਾ ਸੀ ਅਤੇ ਸ਼ਹੀਦੀ ਦਾ ਜਾਮ ਪੀਤਾ ਸੀ ।