ਪੰਜਾਬ

punjab

ETV Bharat / sitara

'Housefull 4' ਦਾ ਨਵਾਂ ਗਾਣਾ 'ਚੰਮੋ' ਹੋਇਆ ਰਿਲੀਜ਼ - ਫ਼ਿਲਮ ਹਾਊਸਫੁੱਲ 4

ਫ਼ਿਲਮ 'ਹਾਊਸਫੁੱਲ 4' ਦਾ ਨਵਾਂ ਗਾਣਾ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਦਾ ਨਾਂਅ 'ਚੰਮੋ' ਹੈ। ਹੁਣ ਇਸ ਗਾਣੇ 'ਚ ਅਕਸ਼ੇ ਅੱਗ ਨਾਲ ਖੇਡਦੇ ਹੋਏ ਦਿਖਾਈ ਦੇ ਰਹੇ ਹਨ।

ਫ਼ੋਟੋ

By

Published : Oct 21, 2019, 11:47 PM IST

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਲਟੀਸਟਾਰਰ ਫ਼ਿਲਮ 'ਹਾਊਸਫੁੱਲ 4' ਦਾ ਇੱਕ ਹੋਰ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਜਿੱਥੇ ਅਕਸ਼ੇ ਕੁਮਾਰ ਅੱਗ ਨਾਲ ਖੇਡਦੇ ਦਿਖਾਈ ਦੇ ਰਹੇ ਹਨ, ਉਥੇ ਬੌਬੀ ਦਿਓਲ ਆਪਣੇ ਖੁਦ ਦੇ ਅੰਦਾਜ਼ ਵਿੱਚ ਤਲਵਾਰਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਨਾਂਅ ਹੈ 'ਚੰਮੋ'।

ਹੋਰ ਪੜ੍ਹੋ: ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ

ਅਕਸ਼ੈ ਤੋਂ ਇਲਾਵਾ ਬੌਬੀ, ਰਿਤੇਸ਼ ਦੇਸ਼ਮੁਖ, ਕ੍ਰਿਤੀ ਸਿਨਨ, ਪੂਜਾ ਹੇਗੜੇ ਅਤੇ ਕ੍ਰਿਤੀ ਖਰਬੰਦਾ 'ਚੰਮੋ' ਗਾਣੇ 'ਚ ਨਜ਼ਰ ਆ ਰਹੇ ਹਨ। ਗਾਣੇ ਵਿੱਚ ਕਾਮੇਡੀ ਵੀ ਦੇਖਣ ਨੂੰ ਮਿਲ ਰਹੀ ਹੈ। ਇਹ ਗੀਤ ਸੁਖਵਿੰਦਰ ਸਿੰਘ ਦੇ ਨਾਲ ਸੋਹੇਲ ਸੇਨ, ਸ਼੍ਰੇਆ ਘੋਸ਼ਾਲ ਅਤੇ ਸ਼ਾਦਾਬ ਫਰੀਦੀ ਨੇ ਗਾਇਆ ਹੈ। ਸੋਹੇਲ ਸੇਨ ਨੇ ਗਾਣੇ 'ਚੰਮੋ' ਵਿੱਚ ਸੰਗੀਤ ਵੀ ਦਿੱਤਾ ਹੈ।

ਗਾਣੇ ਦੀ ਸ਼ੂਟਿੰਗ ਪੈਲੇਸ ਵਿੱਚ ਕੀਤੀ ਗਈ ਹੈ, ਜਿੱਥੇ ਫ਼ਿਲਮ ਵਿੱਚ ਅਕਸ਼ੈ ਦੇ ਪਿਤਾ ਰਾਜਾ ਵੀ ਨਜ਼ਰ ਆ ਰਹੇ ਹਨ। ਗਾਣੇ ਵਿੱਚ ਤਿੰਨਾ ਦੀ ਜੋੜੀ ਨੱਚਦੇ, ਗਾਉਂਦੇ ਅਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਗਾਣੇ ਨੂੰ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ।

ਹੋਰ ਪੜ੍ਹੋ: ਮੁੰਬਈ ਵਿਧਾਨ ਸਭਾ ਚੋਣਾਂ ਵੋਟ ਪਾਉਣ ਪੁੱਜੇ ਬਾਲੀਵੁੱਡ ਸਿਤਾਰੇ

ਦੱਸ ਦਈਏ ਕਿ ਇਸ ਤੋਂ ਪਹਿਲਾਂ ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ, ਜਿਸ 'ਚ ਨਵਾਜ਼ੂਦੀਨ ਸਿਦੀਕੀ ਨੂੰ ਤਾਂਤਰਿਕ ਦੇ ਰੂਪ' ਚ ਦੇਖਿਆ ਗਿਆ ਸੀ। ਗਾਣੇ ਵਿੱਚ ਨਵਾਜ਼ ਅਕਸ਼ੈ ਕੁਮਾਰ ਨੂੰ ਭੂਤ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਸਨ। ‘ਹਾਊਸਫੁੱਲ 4’ ਦਾ ਨਿਰਦੇਸ਼ਨ ਫਰਹਾਦ ਸੰਜੀ ਨੇ ਕੀਤਾ ਹੈ। ਇਸ ਨੂੰ ਸਾਜਿਦ ਨਾਡੀਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਫੌਕਸ ਸਟਾਰ ਸਟੂਡੀਓ ਇਸ ਦੇ ਸਹਿ-ਨਿਰਮਾਤਾ ਹਨ। ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ABOUT THE AUTHOR

...view details