ਮੈਸੂਰ: ਡਿਸਕਵਰੀ ਦੇ ਪ੍ਰਸਿੱਧ ਸ਼ੋਅ 'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' ਵਿੱਚ ਭਾਰਤੀਆਂ ਦਾ ਬੋਲ ਬਾਲਾ ਹੈ। ਬੁੱਧਵਾਰ ਨੂੰ ਇਸ ਸ਼ੋਅ ਦੀ ਸ਼ੂਟਿੰਗ ਸ਼ਹਿਰ ਵਿਖੇ ਹੋਈ। ਬੀਤੇ ਦਿਨੀਂ ਅਕਸ਼ੈ ਕੁਮਾਰ ਐਪੀਸੋਡ ਦੀ ਸ਼ੂਟਿੰਗ ਲਈ ਮੈਸੂਰ ਰਵਾਨਾ ਹੋ ਚੁੱਕੇ ਸਨ। ਸ਼ੋਅ ਦੀ ਸ਼ੂਟਿੰਗ ਲਈ ਜਦੋਂ ਹੋਸਟ ਬਿਅਰ ਗ੍ਰਿਲਜ਼ ਸ਼ੂਟ ਲੋਕੇਸ਼ਨ ਬਾਂਧੀਪੁਰਾ ਟਾਇਗਰ ਰੀਜ਼ਰਵ ਪਹੁੰਚੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਫ਼ੈਨਜ਼ ਨਾਲ ਫੋਟੋਵਾਂ ਖਿੱਚਵਾਈਆਂ।
'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' ਸ਼ੋਅ ਵਿੱਚ ਭਾਰਤੀਆਂ ਦਾ ਬੋਲਬਾਲਾ - Akshay Kumar upcoming films
ਬੁੱਧਵਾਰ ਨੂੰ ਅਕਸ਼ੈ ਕੁਮਾਰ ਨੇ ਮੈਸੂਰ ਵਿੱਖੇ ਬਿਅਰ ਗ੍ਰਿਲਜ਼ ਨਾਲ 'ਇਨਟੂ ਦਿ ਵਾਇਲਡ ਵਿਦ ਬਿਅਰ ਗ੍ਰਿਲਜ਼' ਲਈ ਸ਼ੂਟ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੈ ਨੇ ਜੰਗਲਾਂ ਦੀ ਹੋਂਦ ਨੂੰ ਲੈ ਕੇ ਸੁਨੇਹਾ ਵੀ ਦਿੱਤਾ।
ਫ਼ੋਟੋ
ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੈ ਬਿਅਰ ਗ੍ਰਿਲਜ਼ ਨਾਲ ਸ਼ੂਟ ਵੇਲੇ ਵਾਟਰ ਐਡਵੈਂਚਰ ਦਾ ਹਿੱਸਾ ਵੀ ਬਣੇ। ਅਕਸ਼ੈ ਨੇ ਜੰਗਲਾਂ ਨੂੰ ਲੈਕੇ ਸੁਨੇਹਾ ਵੀ ਦਿੱਤਾ। ਅਕਸ਼ੈ ਨੇ ਕਿਹਾ ਜੇਕਰ ਜੰਗਲਾਂ ਦੀ ਹੋਂਦ ਹੈ ਤਾਂ ਹੀ ਇਨਸਾਨ ਜੀਵਤ ਹਨ। ਅਕਸ਼ੈ ਤੀਜੇ ਭਾਰਤੀ ਹਨ ਜੋ ਇਸ ਪ੍ਰਸਿੱਧ ਸ਼ੋਅ ਦਾ ਹਿੱਸਾ ਬਣੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਸਾਊਥ ਸੁਪਰਸਟਾਰ ਰਜਨੀਕਾਂਤ ਇਸ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਕਸ਼ੈ ਇਸ ਸਾਲ ਫ਼ਿਲਮ ਲਕਸ਼ਮੀ ਬੌਂਬ ਅਤੇ ਕਈ ਹੋਰ ਫ਼ਿਲਮਾਂ 'ਚ ਨਜ਼ਰ ਆਉਣਗੇ।