ਪੰਜਾਬ

punjab

ETV Bharat / sitara

'ਫਿਲਹਾਲ' ਅਕਸ਼ੇ ਪੰਜਾਬੀਆਂ ਨਾਲ਼ ਮਸ਼ਰੂਫ ਨੇ - nupur sanon debut song

ਅਕਸ਼ੇ ਕੁਮਾਰ ਜੋ ਆਪਣੀਆਂ ਐਕਸ਼ਨ ਤੇ ਕਾਮੇਡੀ ਭਰੀਆਂ ਫ਼ਿਲਮਾਂ ਕਰਕੇ ਜਾਣੇ ਜਾਂਦੇ ਨੇ, ਹੁਣ ਪਹਿਲੀ ਵਾਰ ਇੱਕ ਮਿਊਜਿਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਨਾਂਅ 'ਫਿਲਹਾਲ' ਹੈ।

ਫ਼ੋਟੋ

By

Published : Nov 5, 2019, 3:15 PM IST

ਮੁੰਬਈ: ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਜੋ ਆਪਣੀਆਂ ਐਕਸ਼ਨ ਭਰੀਆਂ ਤੇ ਕਾਮੇਡੀ ਫ਼ਿਲਮਾਂ ਕਰਕੇ ਜਾਣੇ ਜਾਂਦੇ ਨੇ, ਹੁਣ ਪਹਿਲੀ ਵਾਰ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਨਾਂਅ 'ਫਿਲਹਾਲ' ਹੈ। ਇਸ ਮਿਊਜ਼ਿਕ ਵੀਡੀਓ ਵਿੱਚ ਉਹ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਦੀ ਛੋਟੀ ਭੈਣ ਨੁਪੂਰ ਸੈਨਨ ਨੂੰ ਲਾਂਚ ਕਰਨਗੇ। ਇਸ ਗਾਣੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਐਮੀ ਵਿਰਕ ਵੀ ਨਜ਼ਰ ਆਉਂਣਗੇ।

ਹੋਰ ਪੜ੍ਹੋ: 'ਪਾਣੀਪਤ' ਦਾ ਟ੍ਰੇਲਰ ਵੇਖ ਪੁਰਾਣੀਆਂ ਯਾਦਾਂ ਹੋਈਆ ਤਾਜ਼ੀਆ

ਇਸ ਗਾਣੇ ਦਾ ਪਹਿਲਾ ਪੋਸਟਰ ਹਾਲ ਹੀ ਵਿੱਚ ਜਾਰੀ ਕੀਤਾ ਗਿਆ, ਜਿਸ ਦੀ ਜਾਣਕਾਰੀ ਤਰਨ ਆਦਰਸ਼ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਦਿੱਤੀ ਹੈ। ਇਸ ਪੋਸਟਰ ਵਿੱਚ ਅਕਸ਼ੇ ਨੁਪੂਰ ਨਾਲ ਇੱਕ ਰੌਮੈਟਿਕ ਪੋਜ਼ ਬਣਾ ਖੜ੍ਹੇ ਹਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਗਾਣੇ ਵਿੱਚ ਕਾਫ਼ੀ ਕੁਝ ਦੇਖਣ ਨੂੰ ਮਿਲੇਗਾ।

ਹੋਰ ਪੜ੍ਹੋ: ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਇੱਕ ਵੀਡੀਓ, ਬੱਚਿਆ ਨਾਲ ਖੇਡਦੇ ਹੋਏ ਨਜ਼ਰ ਆਏ

ਇਸ ਤੋਂ ਇਲਾਵਾ ਇਸ ਗਾਣੇ ਨੂੰ ਪੰਜਾਬ ਦੇ ਉੱਘੇ ਲਿਖਾਰੀ ਜਾਨੀ ਨੇ ਲਿਖਿਆ ਹੈ, ਤੇ ਬੀ ਪਰਾਕ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ। ਇਸ ਗਾਣੇ ਦਾ ਨਿਰਦੇਸ਼ਨ ਅਰਵਿੰਦ ਖਾਹਿਰਾ ਵੱਲੋਂ ਕੀਤਾ ਗਿਆ ਹੈ।

ABOUT THE AUTHOR

...view details