ਨਵੀਂ ਦਿੱਲੀ: ਅਕਸ਼ੇ ਕੁਮਾਰ ਲਗਾਤਾਰ ਆਪਣੇ ਪ੍ਰਸ਼ੰਸਕਾਂ ਦੇ ਲਈ ਬਲਾਕਬਸਟਰ 'ਤੇ ਬਲਾਕਬਸਟ ਫ਼ਿਲਮਾ ਲੈ ਕੇ ਆ ਰਹੇ ਹਨ। ਪਹਿਲਾਂ ਅਕਸ਼ੇ ਕੁਮਾਰ ਨੇ 'ਹਾਊਸਫੁੱਲ 4' ਦੇ ਨਾਲ ਸਾਰਿਆ ਦੇ ਦਿਲਾਂ ਨੂੰ ਜਿੱਤਿਆ। ਇਸ ਦੇ ਨਾਲ ਹੀ ਅਕਸ਼ੇ ਨੇ 'ਲਕਸ਼ਮੀ ਬੰਬ' ਦੇ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਲੁੱਕ 'ਚ ਅਕਸ਼ੇ ਕੁਮਾਰ ਸਾੜ੍ਹੀ ਪਾ ਮਾਂ ਦੁਰਗਾ ਦੀ ਮੂਰਤੀ ਦੇ ਕੋਲ ਖੜੇ ਦਿਖਾਈ ਦੇ ਰਹੇ ਹਨ।
ਅਕਸ਼ੈ ਕੁਮਾਰ ਦਾ ਅੰਦਾਜ਼ ਕੰਬ ਜਾਵੇਗਾ ਰੂਹ, ਫ਼ੋਟੋ ਹੋਈ ਵਾਇਰਲ - akshay kumar film
ਪਹਿਲਾਂ ਅਕਸ਼ੇ ਕੁਮਾਰ ਨੇ 'ਹਾਊਸਫੁੱਲ 4' ਦੇ ਨਾਲ ਸਾਰਿਆ ਦੇ ਦਿਲਾਂ ਨੂੰ ਜਿੱਤਿਆ। ਇਸ ਦੇ ਨਾਲ ਹੀ ਅਕਸ਼ੇ ਨੇ 'ਲਕਸ਼ਮੀ ਬੰਬ' ਦੇ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, ਅਕਸ਼ੇ ਕੁਮਾਰ ਲਕਸ਼ਮੀ ਬੰਬ ਵਿੱਚ ਇੱਕ ਖੁਸਰੇ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦਾ ਇਹ ਲੁੱਕ ਕਾਫ਼ੀ ਸ਼ਾਨਦਾਰ ਲੱਗ ਰਿਹਾ ਹੈ। ਅਕਸ਼ੇ ਕੁਮਾਰ ਦੇ ਇਸ ਅੰਦਾਜ਼ ਨੂੰ ਦੇਖ ਕੇ ਲੋਕ ਉਨ੍ਹਾਂ ਦੀ ਕਾਫ਼ੀ ਪ੍ਰਸ਼ੰਸਾ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੀ ਇਹ ਫ਼ੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ: ਬਾਲੀਵੁੱਡ ਨੇ ਦਿੱਤੀਆਂ ਸ਼ਾਹਰੁਖ ਖ਼ਾਨ ਨੂੰ ਜਨਮਦਿਨ ਦੀਆਂ ਮੁਬਾਰਕਾਂ
ਅਕਸ਼ੈ ਕੁਮਾਰ ਨੇ 'ਲਕਸ਼ਮੀ ਬੰਬ' ਦੇ ਇਸ ਲੁੱਕ ਨੂੰ ਨਵਰਾਤਰੀ ਦੇ ਖ਼ਾਸ ਮੌਕੇ 'ਤੇ ਜਾਰੀ ਕੀਤਾ ਹੈ। ਇਸ ਲੁੱਕ ਨੂੰ ਸਾਂਝਾ ਕਰਦੇ ਹੋਏ ਬਾਲੀਵੁੱਡ ਸੁਪਰਸਟਾਰ ਨੇ ਲਿਖਿਆ, ”ਨਵਰਾਤਰੀ ਸਾਡੀ ਅੰਦਰੂਨੀ ਦੇਵੀ ਨੂੰ ਮੱਥਾ ਟੇਕਣ ਅਤੇ ਉਸ ਦੀ ਬੇਅੰਤ ਸ਼ਕਤੀ ਦਾ ਜਸ਼ਨ ਮਨਾਉਣ ਦਾ ਤਿਉਹਾਰ ਹੈ। ਇਸ ਸ਼ੁਭ ਅਵਸਰ ਉੱਤੇ ਮੈਂ ਤੁਹਾਡੇ ਨਾਲ ਲਕਸ਼ਮੀ ਦਾ ਪੋਸਟਰ ਸਾਂਝਾ ਕਰ ਰਿਹਾ ਹਾਂ। ਇੱਕ ਹੀ ਕਿਰਦਾਰ, ਜਿਸ ਬਾਰੇ ਮੈਂ ਉਤਸ਼ਾਹਿਤ ਹਾਂ ਅਤੇ ਘਬਰਇਆ ਵੀ ਹਾਂ।' ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦਾ ਕਿਰਦਾਰ ਬਿਲਕੁਲ ਵੱਖਰਾ ਅਤੇ ਦਿਲਚਸਪ ਹੋਵੇਗਾ।