ਪੰਜਾਬ

punjab

ETV Bharat / sitara

ਖਿਲਾੜੀ ਕੁਮਾਰ ਦੀ ਫ਼ਿਲਮ ਗੋਲਡ ਜਲਦ ਹੋਵੇਗੀ ਚਾਇਨਾ ਵਿੱਚ ਰਿਲੀਜ਼ - ਫ਼ਿਲਮ ਗੋਲਡ ਚਾਇਨਾ ਵਿੱਚ ਰਿਲੀਜ਼

ਅਕਸ਼ੇ ਕੁਮਾਰ ਦੀ ਫ਼ਿਲਮ ਗੋਲਡ ਚਾਇਨਾ ਵਿੱਚ 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਅਕਸ਼ੇ ਨਾਲ ਟੀਵੀ ਅਦਾਕਾਰਾ ਮੌਨੀ ਰਾਏ ਵੀ ਮੁੱਖ ਭੂਮਿਕਾ ਹੈ। ਦੱਸ ਦੇਈਏ ਮੌਨੀ ਰਾਏ ਨੇ ਇਸ ਫ਼ਿਲਮ ਨਾਲ ਹੀ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ।

akshay kumar film Gold
ਫ਼ੋਟੋ

By

Published : Dec 4, 2019, 2:13 PM IST

ਮੁੰਬਈ: ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਇਸ ਸਾਲ ਫ਼ਿਲਮਾਂ ਦੀ ਝੜੀ ਲਿਆ ਦਿੱਤੀ ਹੈ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਕਸ਼ੇ ਦੀ ਸਾਲ 2018 ਵਿੱਚ ਆਈ ਫ਼ਿਲਮ 'ਗੋਲਡ' ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਸੀ। ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਨੇ ਇੱਕ ਬੰਗਾਲੀ ਹਾਕੀ ਕੋਚ ਦੀ ਭੂਮਿਕਾ ਨਿਭਾਈ ਸੀ, ਜੋ ਭਾਰਤ ਲਈ ਗੋਲਡ ਜਿੱਤਣਾ ਚਾਹੁੰਦਾ ਸਨ।

ਹੋਰ ਪੜ੍ਹੋ: Indian Idol ਨੂੰ ਮਿਲਿਆ ਨਵਾਂ ਜੱਜ, ਅਨੂ ਮਲਿਕ ਨੂੰ ਦਿਖਾਇਆ ਬਾਹਰ ਦਾ ਰਸਤਾ

ਦੱਸ ਦੇਈਏ ਕਿ ਹੁਣ ਫ਼ਿਲਮ ਗੋਲਡ ਚਾਇਨਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਪੋਸਟਰ ਹਾਲ ਹੀ ਵਿੱਚ ਅਕਸ਼ੇ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਜਾਰੀ ਕੀਤਾ ਹੈ। ਇਹ ਫ਼ਿਲਮ 13 ਦਸੰਬਰ ਨੂੰ ਚਾਇਨਾ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਇਸ ਪੋਸਟਰ ਉੱਤੇ ਕੁਝ ਚਾਇਨੀ ਭਾਸ਼ਾ ਵਿੱਚ ਲਿਖਿਆ ਹੈ।

ਹੋਰ ਪੜ੍ਹੋ: ਭੋੇਲੇ ਛੋਕਰੇ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਰਣਵੀਰ ਸਿੰਘ ਫ਼ਿਲਮ Jayeshbhai Jordar ਵਿੱਚ

ਜ਼ਿਕਰੇਖਾਸ ਹੈ ਕਿ, ਇਸ ਫ਼ਿਲਮ ਤੋਂ ਹੀ ਟੀਵੀ ਅਦਾਕਾਰਾ ਮੌਨੀ ਰਾਏ ਨੇ ਬਾਲੀਵੁੱਡ ਐਂਟਰੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਹੈ। ਇਸ ਫ਼ਿਲਮ ਨੇ ਬਾਕਸ ਆਫਿਸ ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਸੀ। ਫ਼ਿਲਮ ਦਾ ਨਿਰਦੇਸ਼ਨ ਰੀਮਾ ਕਾਗਤੀ ਵੱਲੋਂ ਕੀਤਾ ਗਿਆ ਹੈ ਤੇ ਫ਼ਿਲਮ ਨੂੰ ਪ੍ਰੋਡਿਊਸ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖ਼ਤਰ ਨੇ ਕੀਤਾ ਹੈ।

ABOUT THE AUTHOR

...view details