ਪੰਜਾਬ

punjab

By

Published : Nov 9, 2019, 8:41 AM IST

ETV Bharat / sitara

ਅਕਸ਼ੈ ਦੇ ਇਸ ਗਾਣੇ ਨੂੰ ਮਿਲ ਰਿਹਾ ਹੈ ਭਰਪੂਰ ਪਿਆਰ

'ਮਿਸ਼ਨ ਮੰਗਲ' ਅਤੇ 'ਹਾਊਸਫੁੱਲ 4' ਦੀ ਦੋਹਰੀ ਸਫ਼ਲਤਾ ਤੋਂ ਬਾਅਦ ਅਕਸ਼ੈ ਕੁਮਾਰ ਦੀ ਫ਼ਿਲਮ ਹਾਉਸਫੁੱਲ 4 ਦਾ ਗਾਣਾ 'ਸ਼ੈਤਾਨ ਦਾ ਸਾਲਾ' ਹੁਣ ਕਾਫ਼ੀ ਸੁਰਖੀਆਂ ਵਿੱਚ ਹੈ। ਦਰਅਸਲ ਇਸ ਗਾਣੇ ਨੇ ਯੂ-ਟਿਊਬ 'ਤੇ 100 ਮਿਲੀਅਨ ਤੋਂ ਵੱਧ ਵਿਯੂਜ਼ ਪ੍ਰਾਪਤ ਕੀਤੇ ਹਨ।

ਫ਼ੋਟੋ

ਮੁੰਬਈ: ਅਕਸ਼ੈ ਕੁਮਾਰ ਦੀਆਂ ਬੈਕ ਟੂ ਬੈਕ ਫ਼ਿਲਮਾਂ ਹਿੱਟ ਹੋ ਰਹੀਆਂ ਹਨ ਤੇ ਉਸ ਦੇ ਗਾਣੇ ਵੀ ਕਾਫ਼ੀ ਚੱਲ ਰਹੇ ਹਨ। 'ਮਿਸ਼ਨ ਮੰਗਲ' ਅਤੇ 'ਹਾਊਸਫੁੱਲ 4' ਦੀ ਦੋਹਰੀ ਸਫ਼ਲਤਾ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਦਾ ਗਾਣਾ 'ਸ਼ੈਤਾਨ ਦਾ ਸਾਲਾ' ਵੀ ਕਾਫ਼ੀ ਸੁਰਖੀਆਂ ਵਿੱਚ ਹੈ। ਦਰਅਸਲ ਇਸ ਗਾਣੇ ਨੇ ਯੂ-ਟਿਊਬ 'ਤੇ 100 ਮਿਲੀਅਨ ਤੋਂ ਵੱਧ ਵਿਯੂਜ਼ ਹੋ ਗਏ ਹਨ। ਸਿਰਫ਼ ਇੱਕ ਮਹੀਨੇ ਵਿੱਚ, 25 ਮਿਲੀਅਨ ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਵੇਖਿਆ ਹੈ। ਇਹ ਗਾਣਾ ਲੋਕਾਂ ਵਿੱਚ ਕਾਫ਼ੀ ਵਾਇਰਲ ਹੋ ਗਿਆ ਹੈ ਅਤੇ ਅਕਸ਼ੈ ਕੁਮਾਰ ਨੇ ਕਈ ਵਾਰ ਪ੍ਰੋਮੋਸ਼ਨ ਦੌਰਾਨ ਦਰਸ਼ਕਾਂ ਦੇ ਸਾਹਮਣੇ ਆਪਣਾ ਵਿਚਾਰ ਵੀ ਪੇਸ਼ ਕੀਤੇ ਹਨ। ਪ੍ਰਸ਼ੰਸਕਾਂ ਨੇ ਵੀ ਇਸ ਗਾਣੇ 'ਤੇ ਵੀਡੀਓ ਬਣਾ ਕੇ ਬਾਲਾ ਚੈਲੇਂਜ ਨੂੰ ਪੂਰਾ ਕੀਤਾ ਹੈ।

ਹੋਰ ਪੜ੍ਹੋ: ਏਕਤਾ ਦਾ ਸੁਨੇਹਾ ਦਿੰਦਾ ਹੈ ਬੱਬੂ ਮਾਨ ਦਾ ਗੀਤ ਲਾਂਘਾ

ਸੋਸ਼ਲ ਮੀਡੀਆ ਉੱਤੇ ਅਕਸ਼ੈ ਨੇ ਬਾਲਾ ਚੈਲੇਂਜ ਲੈਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, '100 ਮਿਲੀਅਨ ਸ਼ੈਤਾਨ ਦੇ ਸਾਲੇ ਸਾਡੇ ਨਾਲ ਨੱਚ ਰਹੇ ਹਨ। ਬਾਲਾ ਚੈਲੇਂਜ ਹਾਲੇ ਵੀ ਚੱਲ ਰਿਹਾ ਹੈ ਤੇ ਇਸ ਸਭ ਲਈ ਤੁਹਾਡਾ ਬਹੁਤ ਧੰਨਵਾਦ।'

ਹੋਰ ਪੜ੍ਹੋ: ਦਿੱਲੀ 'ਚ ਪੰਜਾਬੀ ਵਿਰਾਸਤੀ ਮੇਲੇ ਦਾ ਦੂਜਾ ਦਿਨ, ਨੌਜਵਾਨਾਂ ਨੇ ਬੰਨਿਆ ਰੰਗ

ਦੱਸ ਦੇਈਏ ਕਿ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਦੇ ਨਾਲ ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਗਾਣੇ 'ਤੇ ਪਰਫ਼ਾਰਮ ਕੀਤਾ ਸੀ। ਆਯੁਸ਼ਮਾਨ ਖੁਰਾਣਾ, ਵਰੁਣ ਧਵਨ, ਕਿਆਰਾ ਅਡਵਾਨੀ, ਦਿਲਜੀਤ ਦੁਸਾਂਝ, ਅਰਜੁਨ ਕਪੂਰ, ਕਰੀਨਾ ਕਪੂਰ ਖ਼ਾਨ ਵਰਗੇ ਕਈ ਮਸ਼ਹੂਰ ਹਸਤੀਆਂ ਨੇ ਇਸ ਗਾਣੇ 'ਤੇ ਸਟੈਪ ਕਰਦੇ ਦਿਖਾਈ ਦੇ ਰਹੇ ਹਨ।

ABOUT THE AUTHOR

...view details