ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ 'ਲਕਸ਼ਮੀ ਬੰਬ' ਦੇ ਨਿਰਦੇਸ਼ਕ ਰਾਘਵ ਲਾਰੈਂਸ ਨੇ ਚੇਨਈ 'ਚ ਟਰਾਂਸਜੈਂਡਰਾਂ ਲਈ ਇੱਕ ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸੈਲੀਬ੍ਰਿਟੀ ਫ਼ੋਟੋਗ੍ਰਾਫਰ ਵੀਰਲ ਭਿਆਨੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਮੁਤਾਬਕ, ਅਕਸ਼ੇ ਨੇ ਚੇਨਈ 'ਚ ਟਰਾਂਸਜੈਂਡਰਾਂ ਦੇ ਘਰ ਲਈ 1.5 ਕਰੋੜ ਰੁਪਏ ਦਾਨ ਦਿੱਤਾ ਹੈ।
ਰਾਘਵ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਤੇ ਅਕਸ਼ੇ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਆਪਣੀ ਨਵੀਂ ਆਉਣ ਵਾਲੀ ਫ਼ਿਲਮ 'ਲਕਸ਼ਮੀ ਬੰਬ' 'ਚ ਇੱਕ ਟਰਾਂਸਜੈਂਡਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।