ਪੰਜਾਬ

punjab

ETV Bharat / sitara

ਅਕਸ਼ੇ ਕੁਮਾਰ ਨੇ ਵਿਖਾਈ ਹੜ੍ਹ ਪੀੜ੍ਹਤਾਂ ਲਈ ਦਰਿਆਦਿਲੀ - 2 crore

ਬਾਲੀਵੁੱਡ ਦੇ ਸੁਪਰਸਟਾਰ ਅਕਸ਼ੇ ਕੁਮਾਰ ਨੇ ਆਸਾਮ ਵਿੱਚ ਹੜ੍ਹ ਪੀੜਤ੍ਹਾਂ ਦੇ ਬਚਾਅ ਲਈ ਅਤੇ ਕਾਜ਼ੀਰੰਗਾ ਪਾਰਕ ਮੁੜ ਸ਼ੁਰੂ ਕੀਤੇ ਜਾਣ ਲਈ 2 ਕਰੋੜ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਰਾਹੀਂ ਹੜ੍ਹ ਪੀੜਤਾ ਦੀ ਮਦਦ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ।

ਫ਼ੋਟੋ

By

Published : Jul 18, 2019, 1:07 AM IST

Updated : Jul 18, 2019, 2:08 AM IST

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਅਕਸ਼ੇ ਕੁਮਾਰ ਅਕਸਰ ਹੀ ਲੋੜ ਵੇਲੇ ਆਮ ਲੋਕਾਂ ਦੀ ਮਦਦ ਕਰਦੇ ਹਨ। ਦੇਸ਼ 'ਤੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਜਿਨ੍ਹੀ ਹੋ ਸਕੇ ਉਹ ਮਦਦ ਜ਼ਰੂਰ ਕਰਦੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਆਸਾਮ ਵਿੱਚ ਹੜ੍ਹ ਪੀੜਤ੍ਹਾਂ ਦੇ ਬਚਾਅ ਲਈ ਅਤੇ ਕਾਜ਼ੀਰੰਗਾ ਪਾਰਕ ਬਚਾਅ ਵਾਸਤੇ 2 ਕਰੋੜ ਦੀ ਰਾਸ਼ੀ ਦਾਨ ਕਰਨਗੇ। ਇਸ ਗੱਲ ਦੀ ਜਾਣਕਾਰੀ ਅਕਸ਼ੇ ਨੇ ਟਵੀਟ ਕਰ ਕੇ ਦਿੱਤੀ ਹੈ।

ਉਹ ਟਵੀਟ ਕਰਦੇ ਹਨ ਕਿ ਆਸਾਮ 'ਚ ਹੜ੍ਹ ਕਾਰਨ ਜੋ ਹੋਇਆ ਉਹ ਬਹੁਤ ਦੁੱਖਦਾਈ ਹੈ। ਇਸ ਲਈ ਮੈਂ ਸ਼ਹਿਰ ਵਾਸੀਆਂ ਅਤੇ ਜਾਨਵਰਾਂ ਦੀ ਕੁਝ ਮਦਦ ਕਰਨਾ ਚਾਹੁੰਦਾ ਹਾਂ। ਇਹ 1 ਕਰੋੜ ਮੈਂ ਆਸਾਮ ਦੇ ਮੁੱਖ ਮੰਤਰੀ ਫ਼ੰਡ ਨੂੰ ਦੇ ਰਿਹਾ ਹਾਂ ਅਤੇ 1 ਕਰੋੜ ਹੀ ਪਾਰਕ ਬਚਾਅ ਕਾਰਜ਼ ਲਈ ਦੇ ਰਹਾਂ ਹਾਂ। ਮੈਂ ਅਪੀਲ ਕਰਦਾ ਹਾਂ ਕਿ ਸਾਰੇ ਕੁਝ ਨਾ ਕੁਝ ਦਾਨ ਜ਼ਰੂਰ ਦਈਏ।

ਦੱਸਦਈਏ ਕਿ ਖ਼ਬਰਾਂ ਮੁਤਾਬਿਕ ਆਸਾਮ ਦੇ ਵਿੱਚ ਹੜ੍ਹ ਕਾਰਨ 52 ਲੱਖ ਲੋਕਾਂ ਦੇ ਨਾਲ 4,175 ਪਿੰਡ ਪ੍ਰਭਾਵਿਤ ਹੋਏ ਹਨ ਅਤੇ 90, 000 ਹੈਕਟੇਰ ਦੇ ਕਰੀਬ ਕਿਸਾਨ ਭੂਮੀ ਡੁੱਬ ਗਈ ਹੈ। ਇਸ ਹੜ੍ਹ ਦੇ ਵਿੱਚ 10 ਲੱਖ ਤੋਂ ਵਧ ਜਾਨਵਰ ਪ੍ਰਭਾਵਿਤ ਹੋਏ ਹਨ।

ਜ਼ਿਕਰਏਖ਼ਾਸ ਹੈ ਕਿ ਅਕਸ਼ੇ ਕੁਮਾਰ ਦੀ ਅਗਲੀ ਫ਼ਿਲਮ 15 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

Last Updated : Jul 18, 2019, 2:08 AM IST

ABOUT THE AUTHOR

...view details