ਮੁੰਬਈ: ਆਪਣੀ ਹਰ ਇੱਕ ਫ਼ਿਲਮ 'ਚ ਕੁਝ ਨਾ ਕੁਝ ਵੱਖਰਾ ਕਰਨ ਵਾਲੇ ਅਕਸ਼ੈ ਕੁਮਾਰ ਇਸ ਵਾਰ ਵੀ ਕੁਝ ਹੱਟ ਕੇ ਕਰਨ ਜਾ ਰਹੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਲਕਸ਼ਮੀ ਬੌਂਬ ਤੋਂ ਆਪਣਾ ਪਹਿਲਾ ਲੁੱਕ ਰਿਵੀਲ ਕੀਤਾ ਹੈ। ਇਸ ਲੁੱਕ 'ਚ ਅਕਸ਼ੇ ਨੇ ਲਾਲ ਸਾੜੀ ਪਾਈ ਹੋਈ ਹੈ।
ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਫ਼ਿਲਮ ਲਕਸ਼ਮੀ ਬੌਂਬ ਤੋਂ ਆਪਣਾ ਪਹਿਲਾ ਲੁੱਕ - ਫ਼ਿਲਮ ਲਕਸ਼ਮੀ ਬੌਂਬ
ਅਕਸ਼ੇ ਕੁਮਾਰ ਬਾਲੀਵੁੱਡ 'ਚ ਐਕਸਪੈਰੇਰੀਮੈਂਟ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਇਸ ਦਾ ਸਬੂਤ ਉਨ੍ਹਾਂ ਦੀਆਂ ਫ਼ਿਲਮਾਂ ਪੈਡਮੇਨ, ਟਾਇਲਟ ਇੱਕ ਪ੍ਰੇਮ ਕਥਾ, ਕੇਸਰੀ ਹਨ। ਹਰ ਵਾਰ ਕੁਝ ਵੱਖਰਾ ਕਰਨ ਦੀ ਚਾਹ ਰੱਖਣ ਵਾਲੇ ਅਕਸ਼ੇ ਨੇ 2020 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਲਕਸ਼ਮੀ ਬੌਂਬ ਤੋਂ ਆਪਣਾ ਪਹਿਲਾ ਲੁੱਕ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਲੁੱਕ 'ਚ ਅਕਸ਼ੇ ਨੇ ਲਾਲ ਸਾੜੀ ਪਾਈ ਹੋਈ ਹੈ।
ਆਪਣੇ ਇਸ ਲੁੱਕ ਬਾਰੇ ਗੱਲ ਕਰਦੇ ਅਕਸ਼ੈ ਨੇ ਕਿਹਾ ਕਿ ਉਹ ਇਸ ਫ਼ਿਲਮ ਲਈ ਨਰਵਸ ਅਤੇ ਉਤਸ਼ਾਹਿਤ ਦੋਵੇਂ ਹਨ। ਆਪਣੇ ਇਸ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਅਕਸ਼ੈ ਨੇ ਲਿਖਿਆ ਲਾਈਫ਼ ਕੰਮਫ਼ਰਟ ਜ਼ੋਨ ਤੋਂ ਬਾਹਰ ਨਿਕਲ ਕੇ ਹੀ ਸ਼ੁਰੂ ਹੁੰਦੀ ਹੈ। ਕਾਬਿਲ ਏ ਗੌਰ ਹੈ ਕਿ ਫ਼ਿਲਮ ਲਕਸ਼ਮੀ ਬੌਂਬ ਤਾਮਿਲ ਫ਼ਿਲਮ ਕੰਚਨਾ ਦਾ ਰੀਮੇਕ ਹੈ। ਇਸ ਫ਼ਿਲਮ 'ਚ ਕਾਇਰਾ ਅਡਵਾਨੀ ਵੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਵੇਗੀ।
ਇਸ ਤੋਂ ਪਹਿਲਾਂ ਵੀ ਕਾਇਰਾ ਅਡਵਾਨੀ ਅਕਸ਼ੈ ਦੇ ਨਾਲ ਫ਼ਿਲਮ ਗੁੱਡ ਨਿਊਜ਼ ਕਰ ਚੁੱਕੀ ਹੈ। ਇਸ ਫ਼ਿਲਮ 'ਚ ਕਰੀਨਾ ਕਪੂਰ ਅਤੇ ਦਿਲਜੀਤ ਦੋਸਾਂਝ ਵੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਵੇਗੀ। ਜ਼ਿਕਰਏਖ਼ਾਸ ਹੈ ਕਿ ਫ਼ਿਲਮ ਲਕਸ਼ਮੀ ਬੌਂਬ ਟ੍ਰਾਂਸਜੇਂਡਰ ਦੇ ਜੀਵਨ 'ਤੇ ਆਧਾਰਿਤ ਹੈ। ਇਹ ਫ਼ਿਲਮ 2020 'ਚ ਰਿਲੀਜ਼ ਹੋਵੇਗੀ।