ਮੁੰਬਈ : ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਰੱਖੜੀ ਦੇ ਤਿਉਹਾਰ ਮੌਕੇ 'ਤੇ ਆਪਣੀ ਆਉਣ ਵਾਲੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ। ਆਨੰਦ. ਐਲ. ਰਾਏ ਦੀ ਡਾਇਰੈਕਸ਼ਨ ਹੇਠ ਬਣੀ ਇਸ ਫਿਲਮ ਦਾ ਨਾਮ 'ਰਕਸ਼ਾ ਬੰਧਨ' ਹੋਵੇਗਾ। ਅਕਸ਼ੇ ਨੇ ਇਸ ਫਿਲਮ ਨੂੰ ਆਪਣੀ ਭੈਣ ਅਲਕਾ ਨੂੰ ਸਮਰਪਿਤ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਇਸ ਫਿਲਮ ਦੇ ਪਹਿਲੇ ਲੁੱਕ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ," ਜ਼ਿੰਦਗੀ ਇੱਕ ਅਜਿਹੀ ਕਹਾਣੀ ਦੇ ਨਾਲ ਆਉਂਦੀ ਹੈ ਜੋ ਮੇਰੇ ਦਿਲ ਨੂੰ ਗਹਿਰਾਈ ਨਾਲ ਅਤੇ ਬਹੁਤ ਜਲਦੀ ਛੂਹ ਲੈਂਦੀ ਹੈ .. ਸ਼ਾਇਦ ਮੇਰੇ ਕਰੀਅਰ ਦੀ ਇਹ ਪਹਿਲੀ ਫਿਲਮ ਹੈ ਜੋ ਮੇਰੇ ਬੇਹਦ ਕਰੀਬ ਹੈ। ਇਸ ਫਿਲਮ ਨੂੰ ਮੈਂ ਹੀ ਜਲਦੀ ਸਾਈਨ ਕੀਤਾ। ਮੈਂ ਇਸ ਫਿਲਮ ਨੂੰ ਇਸ 'ਰਕਸ਼ਾ ਬੰਧਨ' ਉੱਤੇ ਆਪਣੀ ਪਿਆਰੀ ਭੈਣ ਅਲਕਾ ਅਤੇ ਵਿਸ਼ਵ ਦੇ ਸਭ ਤੋਂ ਖ਼ਾਸ ਉਸ ਰਿਸ਼ਤੇ ਨੂੰ ਸਮਰਪਿਤ ਕਰਦਾ ਹਾਂ ਜੋ ਭੈਣ ਅਤੇ ਭਰਾ ਦਾ ਹੈ। ਮੇਰੀ ਜ਼ਿੰਦਗੀ ਦੀ ਸਭ ਤੋਂ ਖ਼ਾਸ ਫਿਲਮ ਦੇਣ ਲਈ ਮੈਂ ਆਨੰਦ ਐਲ ਰਾਏ ਦਾ ਧੰਨਵਾਦ ਕਰਦਾ ਹਾਂ । "