ਆਪਣੇ ਜਨਮ ਦਿਨ 'ਤੇ ਅਕਸ਼ੈ ਨੇ ਦਿੱਤਾ ਫ਼ੈਨਜ਼ ਨੂੰ ਤੋਹਫਾ - ਅਕਸ਼ੈ ਨੇ ਦਿੱਤਾ ਫ਼ੈਨਜ਼ ਨੂੰ ਤੋਹਫਾ
ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫ਼ਿਲਮ ਪ੍ਰਿਥਵੀਰਾਜ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇੱਕ ਇੰਟਰਵਿਊ 'ਚ ਅਕਸ਼ੈ ਕੁਮਾਰ ਨੇ ਇਹ ਗੱਲ ਆਖੀ ਹੈ ਕਿ ਉਨ੍ਹਾਂ ਲਈ ਇਹ ਕਿਰਦਾਰ ਨਿਭਾਉਂਣਾ ਮਾਨ ਵਾਲੀ ਗੱਲ ਹੈ।
ਫ਼ੋਟੋ
ਮੁੰਬਈ: ਖਿਲਾੜੀ ਕੁਮਾਰ ਅਕਸ਼ੈ ਕੁਮਾਰ ਸੋਮਵਾਰ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਫ਼ੈਨਜ਼ ਲਈ ਇੱਕ ਖ਼ਾਸ ਐਲਾਨ ਕੀਤਾ ਹੈ। ਦਰਅਸਲ ਅਕਸ਼ੈ ਨੇ ਆਪਣੀ ਆਉਣ ਵਾਲੀ ਫ਼ਿਲਮ ਪ੍ਰਿਥਵੀਰਾਜ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਅਕਸ਼ੈ ਨੇ ਲਿਖਿਆ, "ਬੇਹੱਦ ਖੁਸ਼ੀ ਦੇ ਨਾਲ ਆਪਣੇ ਜਨਮ ਦਿਨ 'ਤੇ ਆਪਣੀ ਪਹਿਲੀ ਇਤਿਹਾਸਿਕ ਫ਼ਿਲਮ ਦਾ ਪੋਸਟਰ ਸਾਂਝਾ ਕਰ ਰਿਹਾ ਹਾਂ।"