ਓਡੀਸ਼ਾ ਤੂਫਾਨ ਪੀੜਤਾਂ ਲਈ ਅਕਸ਼ੇ ਨੇ ਦਿੱਤੇ 1 ਕਰੋੜ ਰੁਪਏ - 1 crore
ਮੀਡੀਆ ਰਿਪੋਰਟਾਂ ਮੁਤਾਬਿਕ ਅਕਸ਼ੇ ਨੇ ਫੇਨੀ ਤੂਫ਼ਾਨ ਪੀੜ੍ਹਤਾਂ ਲਈ ਇਕ ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਮੁੰਬਈ: ਅਕਸ਼ੇ ਕੁਮਾਰ ਇਕ ਵਾਰ ਫ਼ਿਰ ਆਮ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਉਨ੍ਹਾਂ ਫੋਨੀ ਤੂਫ਼ਾਨ ਪੀੜ੍ਹਤਾਂ ਲਈ ਇਕ ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਕ ਨਿੱਜੀ ਅਖ਼ਬਾਰ ਮੁਤਾਬਿਕ ਅਕਸ਼ੇ ਕੁਮਾਰ ਨੇ ਉੜੀਸਾ 'ਚ ਆਏ ਫ਼ੋਨੀ ਤੂਫ਼ਾਨ ਪੀੜ੍ਹਤਾਂ ਦੇ ਲਈ ਸੀਐਮ ਰਾਹਤ ਕੋਸ਼ 'ਚ ਇਕ ਕਰੋੜ ਰੁਪਏ ਦੀ ਰਾਸ਼ੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਕਸ਼ੇ ਕੇਰਲਾ ਅਤੇ ਚੇਨ੍ਹਈ ਹੜ੍ਹ ਪੀੜ੍ਹਤਾਂ ਲਈ ਪੈਸੇ ਡੋਨੇਟ ਕਰ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸਾਲ 2015 'ਚ ਚੇਨ੍ਹਈ ਬਾੜ ਪੀੜ੍ਹਤਾਂ ਲਈ ਵੀ ਅਕਸ਼ੇ ਨੇ 1 ਕਰੋੜ ਰੁਪਏ ਦੀ ਮਦਦ ਕੀਤੀ ਸੀ।