ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਸਬੰਧੀ ਲਾਂਚ ਕੀਤੀ ਗਈ 'ਆਰੋਗਿਆ ਸੇਤੂ ਐਪ' ਦਾ ਇਸਤੇਮਾਲ ਕਰਨ ਦੀ ਅਪੀਲ ਕਰਦੇ ਹੋਏ ਮੱਜ਼ੇਦਾਰ ਵੀਡੀਓ ਪੋਸਟ ਕੀਤਾ ਹੈ।
ਵੀਡੀਓ ਵਿੱਚ, ਅਦਾਕਾਰ ਜਿਮ 'ਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ, ਉਦੋਂ ਹੀ ਉਨ੍ਹਾਂ ਦਾ ਹਮਸ਼ਕਲ ਉਨ੍ਹਾਂ ਨੂੰ ਬਾਡੀਗਾਰਡ ਦੇ ਰੂਪ ਵਿੱਚ ਮਿਲਦਾ ਹੈ। ਅਜੇ ਪੁੱਛਦੇ ਨੇ,"ਤੂੰ ਕੋਣ?"
ਤਾਂ ਜਵਾਬ ਮਿਲਦਾ ਹੈ,"ਮੈਂ ਸੇਤੂ ਤੁਹਾਡਾ ਪਰਸਨਲ ਬਾਡੀਗਾਰਡ।"ਇਸ ਤੋਂ ਬਾਅਦ ਅਜੇ ਕਹਿੰਦੇ ਹਨ,"ਮੇਰੇ ਕੋਲ ਤਾਂ ਪਹਿਲਾ ਤੋਂ ਹੀ ਬਾਡੀਗਾਰਡ ਹੈ, ਮੈਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਹੈ।" ਇਸ ਤੋਂ ਬਾਅਦ ਸੇਤੂ ਕਹਿੰਦਾ ਹੈ,"ਮੈਂ ਅੱਲਗ ਤਰ੍ਹਾਂ ਦਾ ਬਾਡੀਗਾਰਡ ਹਾਂ ਸਰ, ਮੈਂ ਤੁਹਾਨੂੰ ਕੋਰੋਨਾ ਵਾਇਰਸ ਤੋਂ ਬਚਾਵਾਂਗਾ।"