ਬਠਿੰਡਾ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਕਿਸੇ ਪਛਾਣ ਦੇ ਮੌਹਤਾਜ਼ ਨਹੀਂ ਹਨ। ਇੱਕ ਸਮਾਂ ਸੀ ਜਦੋਂ ਕਿੰਗ ਖ਼ਾਨ ਮਨੋਰੰਜਨ ਜਗਤ ਵਿੱਚ ਸੰਘਰਸ਼ ਕਰ ਰਿਹਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਨਾਟਕ ਸਰਕਸ ਤੋਂ ਕੀਤੀ ਸੀ।
ਉਨ੍ਹਾਂ ਦਾ ਇੱਕ ਸੀਰੀਅਲ ਸਰਕਸ ਜੋ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦਾ ਸੀ। ਲਗਭਗ 39 ਸਾਲ ਪਹਿਲਾਂ ਆਉਂਦੇ ਸਰਕਸ ਨਾਂਅ ਦੇ ਇੱਕ ਨਾਟਕ 'ਚ ਅਜੇ ਕੁਮਾਰ ਨਾਂਅ ਦੇ ਵਿਅਕਤੀ ਨੇ ਬਾਲ ਕਲਾਕਾਰ ਵਜੋਂ ਵਤੌਰ ਕਲਾਕਾਰ ਕੰਮ ਕੀਤਾ ਹੈ।
ਸ਼ਾਹਰੁਖ ਖ਼ਾਨ ਨਾਲ ਨਾਟਕ ਵਿੱਚ ਕੰਮ ਕਰ ਚੁੱਕਿਆ ਹੈ ਅਜੇ ਕੁਮਾਰ - ਸ਼ਾਹਰੁਖ ਖਾਨ ਨਾਲ ਨਾਟਕ ਵਿੱਚ ਕੰਮ ਕਰ ਚੁੱਕਿਆ ਹੈ ਅਜੇ ਕੁਮਾਰ
ਲਗਭਗ 39 ਸਾਲ ਪਹਿਲਾਂ ਦੂਰਦਰਸ਼ਨ ਉੱਤੇ ਸਰਕਸ ਨਾਂਅ ਦਾ ਇੱਕ ਨਾਟਕ ਪ੍ਰਸਾਰਿਤ ਕੀਤਾ ਜਾਂਦਾ ਸੀ। ਉਸ ਨਾਟਕ ਵਿੱਚ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਨੇ ਬਤੌਰ ਅਦਾਕਾਰ ਕੰਮ ਕੀਤਾ ਸੀ।

ਫ਼ੋਟੋ
ਵੇਖੋ ਵੀਡੀਓ
ਹਾਲ ਹੀ ਵਿੱਚ ਸ਼ਹਿਰ 'ਚ ਰੋਹਲ ਸਰਕਸ ਵਿੱਚ ਅਜੇ ਕੁਮਾਰ ਨੇ ਪੇਸ਼ਕਾਰੀ ਦਿੱਤੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਅਜੇ ਨੇ ਕਿਹਾ ਕਿ ਉਸ ਸੀਰੀਅਲ ਦੀ ਸ਼ੂਟਿੰਗ ਵੇਲੇ ਸ਼ਾਹਰੁਖ ਸਵੇਰੇ ਆਉਂਦੇ ਸੀ ਅਤੇ ਸ਼ਾਮ ਨੂੰ ਜਾਂਦੇ ਸਨ। ਉਨ੍ਹਾਂ ਦਾ ਕਿਰਦਾਰ ਇਨ੍ਹਾਂ ਜ਼ਿਆਦਾ ਨਹੀਂ ਸੀ।
ਅਜੇ ਨੇ ਇਹ ਵੀ ਕਿਹਾ ਕਿ ਇੱਕ ਵਾਰੀ ਉਨ੍ਹਾਂ ਦੀ ਮੁਲਾਕਾਤ ਚੰਡੀਗੜ੍ਹ 'ਚ ਕਿੰਗ ਖ਼ਾਨ ਨਾਲ ਹੋਈ ਸੀ। ਉਸ ਸਮੇਂ ਉਨ੍ਹਾਂ ਨੂੰ ਬਹੁਤ ਵੱਧੀਆ ਲੱਗਿਆ ਸੀ। ਅਖ਼ਿਰ ਵਿੱਚ ਅਜੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ਾਹਰੁਖ ਖ਼ਾਨ ਨਾਲ ਮਿਲਣ ਦੀ ਕੋਈ ਦਿਲਚਸਪੀ ਨਹੀਂ ਹੈ।