ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੀ 27 ਮਈ ਨੂੰ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਫ਼ਿਲਮ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਰਾਹੀਂ ਦਿੱਤੀ ਹੈ। ਤਰਨ ਆਦਰਸ਼ ਨੇ ਟਵੀਟ ਕਰ ਕੇ ਕਿਹਾ, "ਵੀਰੂ ਦੇਵਗਨ ਦੀ ਮੌਤ 27 ਮਈ 2019 ਦੀ ਸਵੇਰ ਨੂੰ ਹੋ ਗਈ ਹੈ। ਵੀਰੂ ਦੇਵਗਨ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸਨ। ਉਨ੍ਹਾਂ ਨੇ ਫ਼ਿਲਮ 'ਹਿੰਦੋਸਤਾਨ ਕੀ ਕਸਮ' ਨੂੰ ਨਿਰਦੇਸ਼ਨ ਦਿੱਤਾ ਸੀ। ਉਨ੍ਹਾਂ ਦਾ ਸਸਕਾਰ ਅੱਜ ਸ਼ਾਮ 6 ਵੱਜੇ ਹੋਵੇਗਾ।"
ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਹੋਇਆ ਦੇਹਾਂਤ - verru devgan
ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਤਰਨ ਆਦਰਸ਼ ਨੇ ਟਵੀਟ ਰਾਹੀਂ ਦੱਸੀ ਹੈ।
ਫ਼ੋਟੋ
ਦੱਸਣਯੋਗ ਹੈ ਕਿ ਵੀਰੂ ਦੇਵਗਨ ਦੀ ਮੌਤ ਕਿਵੇਂ ਹੋਈ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਵੀਰੂ ਦੇਵਗਨ ਨੇ ਬਾਲੀਵੁੱਡ ਦੇ ਵਿੱਚ 80 ਤੋਂ ਜ਼ਿਆਦਾ ਫ਼ਿਲਮਾਂ 'ਚ ਐਕਸ਼ਨ ਸੀਨਜ਼ ਡਾਇਰੈਕਟ ਦਿੱਤਾ ਹੈ।