ਮੁੰਬਈ: ਅਦਕਾਰ ਸਲਮਾਨ ਖ਼ਾਨ ਤੇ ਅਕਸ਼ੇ ਕੁਮਾਰ ਤੋਂ ਬਾਅਦ ਹੁਣ ਅਜੇ ਦੇਵਗਨ ਦਾ ਵੀ ਕੋਰੋਨਾ ਸਪੈਸ਼ਲ ਗੀਤ 'ਠਹਿਰ ਜਾ' ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਦੀ ਖ਼ਾਸੀਅਤ ਇਹ ਹੈ ਕਿ ਅਜੇ ਦੇਵਗਨ ਨੇ ਇਸ ਗਾਣੇ ਨੂੰ ਆਪਣੇ ਘਰ ਵਿੱਚ ਹੀ ਸ਼ੂਟ ਕੀਤਾ ਹੈ ਤੇ ਕੋਰੋਨਾ ਦੇ ਚਲਦਿਆਂ ਦੇਸ਼ਭਰ ਦੀ ਸਥਿਤੀ ਨੂੰ ਵੀਡੀਓ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਅਜੇ ਦੇਵਗਨ ਦੇ 9 ਸਾਲ ਦੇ ਬੇਟੇ ਯੁਗ ਪਹਿਲੀ ਵਾਰ ਸਪੋਰਟਿੰਗ ਡਾਇਰੈਕਟਰ ਦੇ ਤੌਰ ਉੱਤੇ ਸਾਹਮਣੇ ਆਏ।
ਅਜੇ ਦੇਵਗਨ ਦਾ ਨਵਾਂ ਗੀਤ 'ਠਹਿਰ ਜਾ' ਹੋਇਆ ਰਿਲੀਜ਼ - Thahar Ja song
ਅਜੇ ਦੇਵਗਨ ਦਾ ਵੀ ਕੋਰੋਨਾ ਸਪੈਸ਼ਲ ਗੀਤ 'ਠਹਿਰ ਜਾ' ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਦੀ ਖ਼ਾਸੀਅਤ ਇਹ ਹੈ ਕਿ ਅਜੇ ਦੇਵਗਨ ਨੇ ਇਸ ਗਾਣੇ ਨੂੰ ਆਪਣੇ ਘਰ ਵਿੱਚ ਹੀ ਸ਼ੂਟ ਕੀਤਾ ਹੈ ਤੇ ਇਸ ਤੋਂ ਇਲਾਵਾ ਅਜੇ ਦੇਵਗਨ ਦੇ 9 ਸਾਲ ਦੇ ਬੇਟੇ ਯੁਗ ਪਹਿਲੀ ਵਾਰ ਸਪੋਰਟਿੰਗ ਡਾਇਰੈਕਟਰ ਦੇ ਤੌਰ ਉੱਤੇ ਸਾਹਮਣੇ ਆਏ।
ਫ਼ੋਟੋ
ਅਦਾਕਾਰ ਨੇ ਖ਼ੁਦ ਆਪਣੇ ਟਵਿੱਟਰ ਅਕਾਊਂਟ ਉੱਤੇ ਕੋਰੋਨਾ ਵਾਲੇ ਗੀਤ 'ਠਹਿਰ ਜਾ' ਨੂੰ ਸ਼ੇਅਰ ਕੀਤਾ ਹੈ। ਇਹ ਗਾਣਾ ਲੋਕਾਂ ਨੂੰ ਘਰ ਵਿੱਚ ਰਹਿਣ ਤੇ ਉਨ੍ਹਾਂ ਦੀ ਖ਼ੁਸ਼ੀ ਨਾਲ ਜੁੜਿਆ ਹੋਇਆ ਹੈ। ਅਜੇ ਦੇਵਗਨ ਨੇ ਕਿਹਾ ਕਿ ਲੌਕਡਾਊਨ ਦੇ ਚਲਦਿਆਂ ਸਾਰੇ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਅਜਿਹੇ ਵਿੱਚ ਸਕਰਾਤਮਕ ਤੇ ਉਮੀਦ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਅਜੇ ਦੇਵਗਨ ਨੇ ਦੱਸਿਆ ਕਿ ਕੋਰੋਨਾ ਦੀ ਸਥਿਤੀ ਉੱਤੇ ਬਣਿਆ ਇਹ ਗਾਣਾ ਮਾਨਸਿਕ ਸਥਿਤੀ ਤੇ ਖੁਸ਼ੀਆਂ ਨਾਲ ਜੁੜਿਆ ਹੋਇਆ ਹੈ।