ਪੰਜਾਬ

punjab

ETV Bharat / sitara

ਭਾਰਤ-ਚੀਨ ਦੀ ਹਿੰਸਕ ਝੜਪ 'ਤੇ ਅਜੇ ਦੇਵਗਨ ਬਣਾਉਣਗੇ ਫਿਲਮ - ਗਲਵਾਨ ਘਾਟੀ

ਅਦਾਕਾਰ ਅਜੇ ਦੇਵਗਨ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਤੇ ਚੀਨ ਫ਼ੌਜਾਂ ਵਿਚਕਾਰ ਹੋਈ ਹਿੰਸਕ ਝੜਪ 'ਤੇ ਫਿਲਮ ਬਣਾਉਣਗੇ ਜਿਸ 'ਚ ਸ਼ਹੀਦ ਹੋਏ 20 ਜਵਾਨਾਂ ਦੇ ਬਲਿਦਾਨ ਨੂੰ ਦਿਖਾਇਆ ਜਾਵੇਗਾ।

ਭਾਰਤ-ਚੀਨ ਦੀ ਹਿੰਸਕ ਝੜਪ 'ਤੇ ਅਜੇ ਦੇਵਗਨ ਬਣਾਉਂਣਗੇ ਫਿਲਮ
ਭਾਰਤ-ਚੀਨ ਦੀ ਹਿੰਸਕ ਝੜਪ 'ਤੇ ਅਜੇ ਦੇਵਗਨ ਬਣਾਉਂਣਗੇ ਫਿਲਮ

By

Published : Jul 4, 2020, 1:25 PM IST

ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਨਵੀਂ ਫਿਲਮ ਦਾ ਸ਼ਨਿਚਰਵਾਰ ਨੂੰ ਐਲਾਨ ਹੋਇਆ ਹੈ। ਅਦਾਕਾਰ ਅਜੇ ਦੇਵਗਨ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ 'ਤੇ ਫਿਲਮ ਬਣਾਉਣਗੇ। ਇਸ ਫ਼ਿਲਮ 'ਚ ਸ਼ਹੀਦ ਹੋਏ 20 ਜਵਾਨਾਂ ਦੇ ਬਲਿਦਾਨ ਨੂੰ ਦਿਖਾਇਆ ਜਾਵੇਗਾ।

ਫਿਲਹਾਲ ਇਸ ਫਿਲਮ ਦਾ ਨਾਮ ਤੇ ਕਾਸਟ ਅਜੇ ਤੱਕ ਤੈਅ ਨਹੀਂ ਹੋਇਆ ਇਹ ਵੀ ਨਹੀਂ ਪਤਾ ਕਿ ਅਜੇ ਦੇਵਗਨ ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਜਾ ਇਸ 'ਚ ਕਿਰਦਾਰ ਨਿਭਾਉਣਗੇ ।

ਇਸ ਦੀ ਜਾਣਕਾਰੀ ਫਿਲਮ ਆਲੋਚਕ ਅਤੇ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਵੀ ਇੱਕ ਟਵੀਟ ਰਾਹੀਂ ਦਿੱਤੀ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਅਜੇ ਦੇਵਗਨ ਗਲਵਾਨ ਘਾਟੀ ਵਿਵਾਦ 'ਤੇ ਫ਼ਿਲਮ ਬਣਾਉਣਗੇ। ਫ਼ਿਲਮ ਦਾ ਨਾਮ ਵੀ ਅਜੇ ਤੱਕ ਨਹੀਂ ਰੱਖਿਆ।ਫਿਲਮ 'ਚ ਸ਼ਹੀਦ ਹੋਏ 20 ਜਵਾਨਾਂ ਦੇ ਬਲਿਦਾਨ ਨੂੰ ਦਿਖਾਇਆ ਜਾਵੇਗਾ। ਫਿਲਮ ਦੀ ਕਾਸਟ ਵੀ ਅਜੇ ਤੱਕ ਫਾਈਨਲ ਨਹੀਂ ਹੋਈ।

ਫ਼ਿਲਮ ਨੂੰ ਅਜੇ ਦੇਵਗਨ ਐੱਫ ਫਿਲਮਜ਼ ਅਤੇ ਸਿਲੈਕਟ ਇੰਡੀਆ ਹੋਲਡਿੰਗਜ਼ ਐਲਐਲਸੀ ਪ੍ਰੋਡਕਸ਼ਨ ਕੰਪਨੀ ਪ੍ਰੋਡਿਉਸ ਕਰੇਗੀ।

ਅਦਾਕਾਰ ਅਜੇ ਦੇਵਗਨ ਭੁਜ ਦ ਪ੍ਰਾਈਡ ਆੱਫ ਇੰਡੀਆ 'ਚ ਲੀਡ ਰੋਲ ਕਰਦੇ ਨਜ਼ਰ ਆਉਂਣਗੇ। ਇਹ ਫਿਲਮ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ ਅਭਿਸ਼ੇਕ ਦੁਧਈਆ ਨੇ ਨਿਰਦੇਸ਼ਨ ਕੀਤਾ।

ਇਹ ਵੀ ਪੜ੍ਹੋ:ਜ਼ੀ5 ਦੇ ਨਵੇਂ ਸ਼ੋਅ 'ਮਾਫੀਆ' ਦਾ ਟ੍ਰੇਲਰ ਜਾਰੀ

ABOUT THE AUTHOR

...view details