ਮੁੰਬਈ: ਬਾਲੀਵੁਡ ਅਦਾਕਾਰ ਅਜੇ ਦੇਵਗਨ ਨੇ ਸੋਮਵਾਰ ਨੂੰ ਆਪਣੀ ਆਗ਼ਾਮੀ ਸਪੋਰਟਸ-ਡਰਾਮਾ ਬਾਇਓਪਿਕ ਫ਼ਿਲਮ 'ਮੈਦਾਨ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਫ਼ਿਲਮ 27 ਨਵੰਬਰ 2020 ਨੂੰ ਰਿਲੀਜ਼ ਹੋਣੀ ਸੀ ਹੁਣ ਇਹ ਫ਼ਿਲਮ ਇਸ ਸਾਲ 11 ਦਸੰਬਰ ਨੂੰ ਰਿਲੀਜ਼ ਹੋਵੇਗੀ।
ਫ਼ਿਲਮ 'ਮੈਦਾਨ' ਦੀ ਰਿਲੀਜ਼ ਡੇਟ 'ਚ ਕੀਤਾ ਗਿਆ ਬਦਲਾਅ - latest bollywood news
ਫ਼ਿਲਮ 'ਮੈਦਾਨ' ਦੀ ਰਿਲੀਜ਼ ਡੇਟ ਬਦਲ ਗਈ ਹੈ। ਹੁਣ ਅਜੇ ਦੇਵਗਨ ਸਟਾਰਰ ਫ਼ਿਲਮ ਇਸ ਸਾਲ 11 ਦਸੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਅਜੇ ਪਹਿਲੀ ਵਾਰ ਫੁੱਟਬਾਲ ਕੋਚ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਫ਼ੋਟੋ
ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਫ਼ਿਲਮ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ 'ਚ ਰਿਲੀਜ਼ ਹੋਵੇਗੀ।"
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਜੇ ਦੇਵਗਨ ਨੇ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ, ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।