ਮੁੰਬਈ: ਅਜੇ ਦੇਵਗਨ ਆਪਣੀ ਆਉਣ ਵਾਲੀ ਫ਼ਿਲਮ 'ਤਾਨਾਜੀ:ਦਿ ਅਨਸੰਗ ਵਾਰਿਅਰ' ਦੀ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਉੱਥੇ ਹੀ ਉਹ ਇੱਕ ਵਾਰ ਫ਼ੇਰ ਨਿਰਦੇਸ਼ਕ ਪ੍ਰੀਤੀ ਸਿਨਹਾ ਦੇ ਨਾਲ ਫ਼ਿਲਮ ਪ੍ਰੋਡਿਊਸ ਕਰਨ ਜਾ ਰਹੇ ਹਨ।
ਫ਼ਿਲਮ ਸ਼ਿਵਾਏ ਦੇ ਅਦਾਕਾਰ ਨੇ ਫ਼ਿਲਮ ਬਾਰੇ ਜ਼ਿਆਦਾ ਤਾਂ ਕੁਝ ਨਹੀਂ ਕਿਹਾ ਪਰ ਇਨ੍ਹਾਂ ਜ਼ਰੂਰ ਦੱਸਿਆ ਹੈ ਕਿ ਫ਼ਿਲਮ ਰਾਮਸੇ ਪਰਿਵਾਰ ਦੇ ਜਨੂੰਨ, ਮਿਹਨਤ ਅਤੇ ਤਿੰਨ ਪੀੜੀਆਂ ਦੀ ਕਾਮਯਾਬੀ ਦੀ ਕਹਾਣੀ ਹੋਵੇਗੀ।
ਅਜੇ ਦੇਵਗਨ ਕਰ ਰਹੇ ਹਨ ਰਾਮਸੇ ਬ੍ਰਦਰਸ ਦੀ ਫ਼ਿਲਮ ਨੂੰ ਪ੍ਰੋਡਿਊਸ - ਸੁਪਰਸਟਾਰ ਅਜੇ ਦੇਵਗਨ
ਸੁਪਰਸਟਾਰ ਅਜੇ ਦੇਵਗਨ ਫ਼ਿਲਮਮੇਕਰਸ ਰਾਮਸੇ ਬ੍ਰਦਰਸ ਦੀ ਫ਼ਿਲਮ ਨੂੰ ਪ੍ਰੋਡਿਊਸ ਕਰਨ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਟਵੀਟ ਰਾਹੀਂ ਦਿੱਤੀ ਹੈ। ਇਹ ਪ੍ਰੋਜੈਕਟ ਉਹ ਪ੍ਰੀਤੀ ਸਿਨਹਾ ਦੇ ਨਾਲ ਕਰਨ ਜਾ ਰਹੇ ਹਨ।
ਅਜੇ ਨੇ ਟਵੀਟ ਕੀਤਾ," @pritisinha333 ਮੈਨੂੰ ਆਪਣੇ ਆਉਣ ਵਾਲੇ ਪ੍ਰੋਜੈਕਟ ਦਾ ਐਲਾਨ ਕਰਦੇ ਹੋਏ ਕਾਫ਼ੀ ਖੁਸ਼ੀ ਹੋ ਰਹੀ ਹੈ। ਇਹ ਫ਼ਿਲਮ ਰਾਮਸੇ ਪਰਿਵਾਰ ਦੇ ਜਨੂੰਨ, ਮਿਹਨਤ ਅਤੇ ਤਿੰਨ ਪੀੜੀਆਂ ਦੀ ਕਾਮਯਾਬੀ ਦੀ ਕਹਾਣੀ ਨੂੰ ਦਰਸਾਵੇਗੀ।"
ਰਾਮਸੇ ਬ੍ਰਦਰਸ ਹਾਰਰ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਹਨ ਅਤੇ ਹੁਣ ਅਜੇ ਦੇਵਗਨ ਪ੍ਰੀਤੀ ਸਿਨਹਾ ਦੇ ਨਾਲ ਮਿਲ ਕੇ ਉਨ੍ਹਾਂ ਦੀ ਕਹਾਣੀ ਨੂੰ ਸਭ ਨੂੰ ਸੁਣਾਉਣਗੇ।
ਰਾਮਸੇ ਬ੍ਰਦਰਸ ਨੇ ਇੰਡੀਆ 'ਚ 30 ਤੋਂ ਜ਼ਿਆਦਾ ਹਾਰਰ ਫ਼ਿਲਮਾਂ ਦਾ ਨਿਰਮਾਨ ਕੀਤਾ ਹੈ, ਇਨ੍ਹਾਂ ਫ਼ਿਲਮਾਂ ਬਾਲੀਵੁੱਡ ਦੇ 80 ਦੇ ਦਹਾਕੇ 'ਚ ਘਟੀਆਂ ਮੰਨਿਆ ਗਿਆ ਹਾਰਰ ਫ਼ਿਲਮਾਂ ਦੀ ਸੂਚੀ 'ਚ ਉਨ੍ਹਾਂ ਆਪਣਾ ਨਾਂਅ ਸਥਾਪਿਤ ਕੀਤਾ ਹੈ।
ਉਨ੍ਹਾਂ ਦੀ ਪਹਿਲੀ ਫ਼ਿਲਮ 'ਦੋ ਗਜ ਜ਼ਮੀਨ ਦੇ ਨੀਚੇ' ਹਿੰਦੀ ਸਿਨੇਮਾ 'ਚ ਹਾਰਰ ਫ਼ਿਲਮਾਂ ਦੇ ਮੀਲ ਦੇ ਪੱਥਰ ਦੇ ਰੂਪ 'ਚ ਸਥਾਪਿਤ ਹੈ।
ਦੂਜੇ ਪਾਸੇ ਅਜੇ ਆਪਣੀ ਅਗਲੀ ਫ਼ਿਲਮ ਤਾਨਾਜੀ 'ਚ ਸੈਫ ਅਲੀ ਖ਼ਾਨ ਨਜ਼ਰ ਆਉਂਣ ਵਾਲੇ ਹਨ। ਇਹ ਫ਼ਿਲਮ ਅਗਲੇ ਸਾਲ 10 ਜਨਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।