ਪੰਜਾਬ

punjab

ETV Bharat / sitara

ਤਾਮਿਲ ਫ਼ਿਲਮ ਦੇ ਰੀਮੇਕ 'ਚ ਨਜ਼ਰ ਆਉਣਗੇ ਬਾਲੀਵੁੱਡ ਦੇ ਸਿੰਘਮ - Tamil film Kathi updates

ਅਜੇ ਦੇਵਗਨ ਸਾਲ 2019 ਦੀ ਤਾਮਿਲ ਐਕਸ਼ਨ ਬਲਾਕਬਸਟਰ ਫਿਲਮ 'ਕੈਥੀ' ਦੇ ਹਿੰਦੀ ਰੀਮੇਕ 'ਚ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਅਭਿਨੇਤਾ ਫ਼ਿਲਮ ਦਾ ਡ੍ਰੀਮ ਵਾਰੀਅਰ ਪਿਕਚਰਸ ਅਤੇ ਰਿਲਾਇੰਸ ਐਂਟਰਟੇਨਮੈਂਟ ਨਾਲ ਸਹਿ-ਨਿਰਮਾਣ ਵੀ ਕਰਨਗੇ।

Ajay Devgn news
ਫ਼ੋਟੋ

By

Published : Feb 28, 2020, 2:50 PM IST

ਮੁੰਬਈ: ਅਜੇ ਦੇਵਗਨ ਤਾਮਿਲ ਐਕਸ਼ਨ ਥ੍ਰਿਲਰ 'ਕੈਥੀ' ਦੇ ਹਿੰਦੀ ਰੀਮੇਕ 'ਤੇ ਕੰਮ ਕਰਨ ਦੇ ਲਈ ਬਿਲਕੁਲ ਤਿਆਰ ਹਨ, ਇਸ ਫ਼ਿਲਮ ਲਈ ਉਹ ਕੋ-ਪ੍ਰੋਡਿਊਸਰ ਵੀ ਬਣਨਗੇ। ਉਨ੍ਹਾਂ ਵੱਲੋਂ ਫ਼ਿਲਮ 'ਚ ਕੰਮ ਕਰਨ ਨੂੰ ਲੈਕੇ ਕਈ ਅਟਕਲਾਂ ਤੋਂ ਬਾਅਦ , ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਅੱਪਡੇਟ ਸਾਂਝਾ ਕਰ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ, "ਹਾਂ ਮੈਂ ਤਾਮਿਲ ਫ਼ਿਲਮ ਕੈਥੀ ਦੇ ਹਿੰਦੀ ਰੀਮੇਕ 'ਤੇ ਕੰਮ ਕਰ ਰਿਹਾ ਹਾਂ। ਜੋ 12 ਫ਼ਰਵਰੀ 2021 ਨੂੰ ਰਿਲੀਜ਼ ਹੋਵੇਗੀ।"

ਇਹ ਵੀ ਪੜ੍ਹੋ: ਵਿਆਹ ਕਰਵਾਉਣਗੇ ਅਲੀ ਅਤੇ ਰਿਚਾ, ਵਿਆਹ ਰਜਿਸਟਰ ਕਰਵਾਉਣ ਲਈ ਦਿੱਤੀ ਅਰਜੀ

ਅਦਾਕਾਰੀ ਦੇ ਨਾਲ ਅਜੇ ਰਿਲਾਇੰਸ ਐਂਟਰਟੇਂਨਮੇਂਟ ਅਤੇ ਡ੍ਰੀਮ ਵਾਰਿਅਰ ਪਿਕਚਰਸ ਦੇ ਨਾਲ ਮਿਲ ਕੇ ਫ਼ਿਲਮ ਨੂੰ ਪ੍ਰੋਡਿਊਸ ਵੀ ਕਰਨਗੇ। ਤਾਮਿਲ ਫ਼ਿਲਮ "ਕੈਥੀ" ਇੱਕ ਥ੍ਰਿਲਰ ਹੈ, ਇਸ ਫ਼ਿਲਮ 'ਚ ਇੱਕ ਪਿਤਾ ਜੇਲ੍ਹ ਤੋਂ ਬਾਹਰ ਨਿਕਲਣ ਤੋਂ ਬਾਅਦ ਪਹਿਲੀ ਵਾਰ ਆਪਣੀ ਬੇਟੀ ਨਾਲ ਮਿਲਣ ਜਾ ਹੀ ਰਿਹਾ ਹੁੰਦਾ ਹੈ ਕਿ ਰਸਤੇ 'ਚ ਉਨ੍ਹਾਂ ਨੂੰ ਡਰਗ ਡੀਲਰਾਂ ਦੇ ਗਿਰੋਹ ਦਾ ਸਾਮਣਾ ਕਰਨਾ ਪੈਂਦਾ ਹੈ।

ਲੋਕੇਸ਼ ਕਨਕਰਾਜ ਵੱਲੋਂ ਨਿਰਦੇਸ਼ਿਤ ਇਸ ਤਾਮਿਲ ਫ਼ਿਲਮ ਨੂੰ ਕ੍ਰਿਟੀਕਸ ਦੇ ਨਾਲ ਨਾਲ ਬਾਕਸ ਆਫ਼ਿਸ 'ਤੇ ਵੀ ਚੰਗਾ ਰਿਸਪੌਂਸ ਮਿਲਿਆ ਸੀ।ਫ਼ਿਲਮ ਨਿਰਮਾਤਾਵਾਂ ਨੇ ਦੱਸਿਆ ਕਿ ਕੈਥੀ 'ਚ ਕੋਈ ਅਦਾਕਾਰਾ ਨਹੀਂ, ਕੋਈ ਗੀਤ ਨਹੀਂ, ਇਹ ਸਿਰਫ਼ ਐਕਸ਼ਨ ਫ਼ਿਲਮ ਹੈ।

ABOUT THE AUTHOR

...view details