ਪੰਜਾਬ

punjab

ETV Bharat / sitara

ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ - ਅਜੇ ਦੇਵਗਨ ਨੇ ਕਾਮੇਡੀ ਕਿੰਗ ਕਪਿਲ ਸ਼ਰਮਾ

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਰਿਸ਼ਵਤ ਦਿੰਦੇ ਹੋਏ ਇੱਕ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਅਜੇ ਆਪਣੀ ਵਾਲੀ ਫ਼ਿਲਮ ਬਾਰੇ ਕੁਝ ਕਹਿ ਰਹੇ ਹਨ।

ajay devgn bribes kapil sharma
ਫ਼ੋਟੋ

By

Published : Dec 16, 2019, 12:51 PM IST

ਮੁੰਬਈ: ਬਾਲੀਵੁੱਡ ਸਟਾਰਸ ਅਕਸਰ ਆਪਣੀ ਫ਼ਿਲਮੀ ਦੀ ਪ੍ਰੋਮੋਸ਼ਨ ਕਰਨ ਲਈ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਤੇ ਜਾਂਦੇ ਹਨ। ਤਨਹਾਜੀ ਦੀ ਪ੍ਰੋਮੋਸ਼ਨ ਕਰਨ ਲਈ ਅਜੇ ਦੇਵਗਨ ਵੀ ਕਪਿਲ ਦੇ ਸ਼ੋਅ 'ਤੇ ਪਹੁੰਚਣਗੇ। ਇਸ ਦੌਰਾਨ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਜੇ ਕਪਿਲ ਨੂੰ ਰਿਸ਼ਵਤ ਦਿੰਦੇ ਹੋਏ ਫ਼ਿਲਮ ਬਾਰੇ ਦੱਸ ਰਹੇ ਹਨ ਤੇ ਫ਼ਿਲਮ ਦੀ ਤਾਰੀਫ਼ ਕਰਦੇ ਹਨ।

ਹੋਰ ਪੜ੍ਹੋ: ਫ਼ਿਲਮਮੇਕਰ ਮਹੇਸ਼ ਭੱਟ ਨੇ ਕੀਤਾ ਨਾਗਰਿਕਤਾ ਸੋਧ ਕਾਨੂੰਨ ਬਿੱਲ ਦਾ ਵਿਰੋਧ

ਵੀਡੀਓ ਵਿੱਚ ਕਪਿਲ ਕਹਿੰਦੇ ਹਨ,"ਤੁਹਾਡੇ ਨਾਲ 1200 ਰੁਪਏ ਦੀ ਗੱਲ ਹੋਈ ਸੀ, ਪਰ ਇਹ ਘੱਟ ਹੈ।" ਉਸ ਦੇ ਬਾਅਦ ਅਜੇ ਕਪਿਲ ਨੂੰ ਉਨੇ ਹੀ ਰੁਪਏ ਦੇ ਦਿੰਦੇ ਹਨ। ਦੱਸ ਦੇਈਏ ਕਿ ਇਹ ਇੱਕ ਮਜ਼ਾਕੀਆਂ ਟਿੱਕ ਟਾਕ ਵੀਡੀਓ ਹੈ ਜਿਸ ਵਿੱਚ ਕਪਿਲ ਅਤੇ ਅਜੇ ਇੱਕ ਪ੍ਰੈਂਕ ਕਰ ਰਹੇ ਹਨ। ਵੀਡੀਓ ਨੂੰ ਖ਼ੁਦ ਕਪਿਲ ਨੇ ਆਪਣੀ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟ ਦੇ ਨਾਲ ਕਪਿਲ ਨੇ ਲਿਖਿਆ ਹੈ, "ਭ੍ਰਿਸ਼ਟਾਚਾਰ ਹਰ ਜਗ੍ਹਾ ਹੈ।"

ਹੋਰ ਪੜ੍ਹੋ: ਫਰਹਾਨ ਅਖ਼ਤਰ ਨੇ ਨਾਗਰਿਕਤਾ ਸੋਧ ਐਕਟ ਉੱਤੇ ਟ੍ਰੋਲਰ ਨੂੰ ਦਿੱਤਾ ਕਰਾਰਾ ਜਵਾਬ

ਕਪਿਲ ਦੀ ਇਸ ਵੀਡੀਓ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜੇ ਦੇਵਗਨ ਤੇ ਕਾਜੋਲ ਆਪਣੀ ਆਉਣ ਵਾਲੀ ਪੀਰੀਅਡ ਡਰਾਮਾ ਫ਼ਿਲਮ ਦੀ ਪ੍ਰੋਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਜਾਣਗੇ। ਇਹ ਫ਼ਿਲਮ 10 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ABOUT THE AUTHOR

...view details