ਮੁੰਬਈ: ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਸੰਕਟ ਭਰੀ ਸਥਿਤੀ 'ਚ ਅਦਾਕਾਰ ਅਜੇ ਦੇਵਗਨ ਦਾ ਮੰਨਣਾ ਹੈ ਕਿ ਦੁਨੀਆ ਇੱਕ ਵਾਰ ਫਿਰ ਤੋਂ ਠੀਕ ਹੋ ਕੇ ਖੜੀ ਹੋਵੇਗੀ। ਅਦਾਕਾਰ ਅਜੇ ਦੇਵਗਨ ਨੇ ਆਪਣੇ ਇਸ ਪੌਜ਼ੀਟਿਵ ਮੈਸੇਜ ਨੂੰ ਤਸਵੀਰ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।
ਅਦਾਕਾਰ ਅਜੇ ਦੇਵਗਨ ਨੇ ਆਪਣੀ ਇੱਕ ਤਸਵੀਰ ਦੇ ਨਾਲ ਲਿਖਿਆ ਕਿ ਅਸੀਂ ਉੱਠਾਂਗੇ, ਠੀਕ ਹੋਵਾਂਗੇ ਤੇ ਜਿੱਤ ਹਾਸਲ ਕਰਨਗੇ। ਅਦਾਕਾਰ ਅਜੇ ਦੇਵਗਨ ਦੇ ਇਸ ਸੰਦੇਸ਼ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਪੋਸਟ ਦੇ ਕਮੈਂਟ ਸੈਸ਼ਨ 'ਚ ਹਾਟ ਤੇ ਫਾਇਰ ਈਮੋਜੀ ਨਾਲ ਫੈਂਸ ਨੇ ਆਪਣੀ ਪ੍ਰਤੀਕਰਿਆ ਜਾਹਿਰ ਕੀਤੀ।