ਮੁੰਬਈ: ਅਭਿਨੇਤਾ ਅਜੇ ਦੇਵਗਨ ਦੀ ਆਉਣ ਵਾਲੀ ਫਿਲਮ 'ਭੁਜ ਦ ਪ੍ਰਾਈਡ ਆਫ ਇੰਡੀਆ' ਦੇ ਮੇਕਰਸ ਨੇ ਫਿਲਮ ਦਾ ਡਿਸਟਿੰਗ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਪਹਿਲੀ ਲੁੱਕ ਵਿੱਚ ਅਦਾਕਾਰ ਅਜੇ ਦੇਵਗਨ ਸਕਾਡਰਨ ਲੀਡਰ ਦੀ ਵਰਦੀ ਨਾਲ ਕਾਲਾ ਚਸ਼ਮਾ ਲਗਾ ਕੇ ਬਹੁਤ ਕੂਲ ਲੱਗ ਰਹੇ ਹਨ।
ਭੁਜ: ਦਿ ਪ੍ਰਾਈਡ ਆਫ ਇੰਡੀਆ 'ਚ ਸਕਾਡਰਨ ਲੀਡਰ ਬਣੇ ਅਜੇ ਦੇਵਗਨ, ਪਹਿਲੀ ਲੁੱਕ ਕੀਤੀ ਜਾਰੀ - ਭੁਜ: ਦਿ ਪ੍ਰਾਈਡ ਆਫ ਇੰਡੀਆ'
ਅਜੇ ਦੇਵਗਨ ਦੀ ਆਉਣ ਵਾਲੀ ਫਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦਾ ਪਹਿਲਾ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਸੁਤੰਤਰਤਾ ਦਿਵਸ 'ਤੇ ਰਿਲੀਜ਼ ਹੋਣ ਵਾਲੀ ਫਿਲਮ' ਚ ਅਦਾਕਾਰ ਅਜੇ ਦੇਵਗਨ ਭਾਰਤੀ ਨੇਵੀ ਸਕਾਡਰਨ ਲੀਡਰ ਵਿਜੇ ਕਰਨਿਕ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਫ਼ੋਟੋ
ਫਿਲਮ ਕ੍ਰਿਟਿਕ ਅਤੇ ਟ੍ਰੇਡ ਐਨੀਲਿਸਟ ਤਰਨ ਆਦਰਸ਼ ਨੇ ਆਪਣੇ ਓਫਿਸ਼ਿਅਲ ਟਵਿੱਟਰ ਹੈਡਲ 'ਤੇ ਲਿਖਿਆ ਕਿ #ਅਜੇ ਦੇਵਗਨ #ਭੁਜ ਦ ਪ੍ਰਾਈਡ ਆਫ ਇਡੀਆ" ਅਭਿਸ਼ੇਕ ਦੁਧਾਇਆ ਵੱਲੋਂ ਨਿਰਦੇਸ਼ਿਤ ਹੈ ਜੋ ਕਿ 14 ਅਗਸਤ 2020 'ਚ ਰਿਲੀਜ਼ ਹੋਵੇਗੀ।
ਅਜੇ ਦੇਵਗਨ ਦੀ ਹਿਸਟੋਰੀਕਲ ਪੀਰੀਅਡ-ਡ੍ਰਾਮਾ ਫਿਲਮ 'ਤਾਨਾਜੀ: ਦ ਅਨਸਾਂ ਵਾਰੀਅਰ' ਨਾਲ ਸਿਲਵਰ ਸਕਰੀਨ 'ਤੇ ਆਉਣ ਜਾ ਰਹੀ ਹੈ। ਇਹ ਮਰਾਠਾ ਅਤੇ ਮੁਗਲਾਂ ਦੀ ਲੜਾਈ 'ਤੇ ਆਧਾਰਿਤ ਹੈ। ਫਿਲਮ 3 ਡੀ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 10 ਜਨਵਰੀ ਦੇ ਸਿਨੇਘਰਾਂ ਦੇ ਰਿਲੀਜ਼ ਹੋਵੇਗੀ।