ਮੁੰਬਈ : ਪ੍ਰਦਰਸ਼ਨਕਾਰੀਆਂ ਨੇ ਹਾਲ ਹੀ ਵਿੱਚ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਕਾ ਦੇ ਦੋਸਤ ਮਿਸ਼ਾਲ ਸਿੰਘ ਅਤੇ ਵਕੀਲ ਫਾਲਗੁਨੀ ਬ੍ਰਹਮ ਭੱਟ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੇ ਘਰ ਸਾਹਮਣੇ ਇਹ ਅੰਦੋਲਨ ਨਕਲੀ ਹੈ। ਇਹ ਉਹ ਸੰਸਥਾ ਨਹੀਂ ਹੈ ਜਿਸ ਨੇ ਪਾਕਿਸਤਾਨ ਵਿੱਚ ਗਾਣੇ ਦੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਸੀ। ਫਾਲਗੁਨੀ ਦਾ ਕਹਿਣਾ ਹੈ, ' ਇਹ ਜਾਅਲੀ ਸੰਗਠਨ ਅੰਦੋਲਨ ਹੈ। ਇਹ ਸਾਰੇ ਪ੍ਰਦਰਸ਼ਨਕਾਰੀ ਮੀਕਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਨਕਲੀ ਸੰਗਠਨ ਮੀਕਾ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੀ ਹੈ "।
ਫਾਲਗੁਨੀ ਦਾ ਕਹਿਣਾ ਹੈ, ‘ਇਹ ਨਕਲੀ ਸੰਗਠਨ ਮੀਕਾ ਤੋਂ ਪੈਸੇ ਦੀ ਵਸੂਲਣ ਦੇ ਹਿੱਤ ਵਿੱਚ ਹੈ। ਜਦੋਂ ਕਿ ਅਸਲ ਸੰਗਠਨ ਐੱਫਡਬਲਯੂਆਈਸੀਈ ਮੀਕਾ ਨਾਲ ਗੱਲਬਾਤ ਕਰਨ ਦੇ ਸਮਰਥਨ ਵਿੱਚ ਹੈ ਤੇ ਜਲਦੀ ਹੀ ਮੀਕਾ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਨੂੰ ਸੁਲਝਾਉਂਣ ਜਾਵੇਗਾ। ਹਾਲਾਂਕਿ ਅੱਜ ਮੀਕਾ ਦੇ ਘਰ ਦੇ ਬਾਹਰ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।
ਮੀਕਾ ਸਿੰਘ ਫਿਰ ਆਏ ਮੁਸੀਬਤ ਦੇ ਗੇੜ 'ਚ
ਮੀਕਾ ਸਿੰਘ ਦੇ ਘਰ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਸ ਦੇ ਦੋਸਤ ਦਾ ਕਹਿਣਾ ਹੈ ਕਿ ਇਹ ਅੰਦੋਲਨ ਪੈਸਿਆਂ ਲਈ ਹੋ ਰਿਹਾ ਹੈ।
ਫ਼ੋਟੋ
ਮੀਕਾ ਨੇ ਇਸ ਪ੍ਰੋਟੈਸਟ ਨੂੰ ਵਾਪਸ ਲੈਣ ਲਈ ਐਫਡਬਲਯੂਈਸੀਈ ਨੂੰ ਇੱਕ ਪੱਤਰ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਮੀਕਾ ਸਿੰਘ ਅਤੇ ਫੈਡਰੇਸ਼ਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ‘ਤੇ ਆਪਣੀ ਰਾਏ ਜ਼ਾਹਿਰ ਕਰਨਗੇ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਫੈਡਰੇਸ਼ਨ ਆਪਣਾ ਅਗਲਾ ਕਦਮ ਸੱਪਸ਼ਟ ਕਰੇਗੀ।
Last Updated : Aug 19, 2019, 11:45 PM IST