'AICWA' ਨੇ ਪਾਕਿਸਤਾਨੀ ਕਲਾਕਾਰਾਂ 'ਤੇ ਰੋਕ ਲਾਉਣ ਦੀ ਕੀਤੀ ਮੰਗ - ਫ਼ਿਲਮ ਇੰਡਸਟਰੀ
'AICWA' ਨੇ ‘ਸੇ ਨੋ ਟੂ ਪਾਕਿਸਤਾਨ’ ਤਹਿਤ ਵਪਾਰ ਅਤੇ ਦੁਵੱਲੇ ਸਬੰਧਾਂ ‘ਤੇ ਸਖ਼ਤ ਪਾਬੰਦੀ ਦੀ ਮੰਗ ਕੀਤੀ ਹੈ।
ਨਵੀਂ ਦਿੱਲੀ: ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (ਏ ਆਈ ਸੀ ਡਬਲ ਯੂ ਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲਾ ਪੱਤਰ ਲਿਖ ਕੇ ਪਾਕਿਸਤਾਨ ਦੇ ਕਲਾਕਾਰਾਂ, ਰਾਜਨੀਤੀ ਅਤੇ ਪਾਕਿਸਤਾਨੀਆਂ ਨਾਲ ਕਿਸੇ ਵੀ ਪ੍ਰਕਾਰ ਸਬੰਧਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਸ ਪੱਤਰ ਦੇ ਅਨੁਸਾਰ, “ਏ ਆਈ ਸੀ ਡਬਲ ਯੂ ਏ ਨੇ ਅਪੀਲ ਕੀਤੀ ਹੈ ਕਿ ਫ਼ਿਲਮ ਇੰਡਸਟਰੀ, ਫ਼ਿਲਮ ਭਾਈਚਾਰਾ, ਪਾਕਿਸਤਾਨੀ ਕਲਾਕਾਰਾਂ, ਸੰਗੀਤਕਾਰਾਂ ਅਤੇ ਡਿਪਲੋਮੈਟਾਂ‘ ਤੇ ਪੂਰਨ ਪਾਬੰਦੀ ਲਗਾਉਣੀ ਚਾਹੁੰਦੀ ਹੈ।
ਏ ਆਈ ਸੀ ਡਬਲ ਯੂ ਏ ਨੇ ‘ਸੇ ਨੋ ਟੂ ਪਾਕਿਸਤਾਨ’ ਤਹਿਤ ਵਪਾਰ ਅਤੇ ਦੁਵੱਲੇ ਸਬੰਧਾਂ ‘ਤੇ ਸਖ਼ਤ ਪਾਬੰਦੀ ਦੀ ਮੰਗ ਕੀਤੀ ਹੈ। ਪੂਰੀ ਫ਼ਿਲਮ ਇੰਡਸਟਰੀ ਅਤੇ ਸਿਨੇਮਾ ਦੇ ਕਲਾਕਾਰਾਂ ਨੇ ਉਦੋਂ ਤੱਕ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਤੱਕ ਪਾਕਿਸਤਾਨੀ ਨਿਰਮਾਤਾਵਾਂ, ਅਦਾਕਾਰਾਂ ਅਤੇ ਕਾਰੋਬਾਰ ਦੇ ਸਹਿਯੋਗੀਆਂ 'ਤੇ ਪੂਰਨ ਪਾਬੰਦੀ ਨਹੀਂ ਲਗਾਈ ਜਾਂਦੀ।' 'ਏ ਆਈ ਸੀ ਡਬਲ ਯੂ ਏ ਦੇ ਪ੍ਰਧਾਨ ਸੁਰੇਸ਼ ਸ਼ਿਆਮ ਲਾਲ ਗੁਪਤਾ ਨੇ ਪਾਕਿਸਤਾਨੀ ਅਦਾਕਾਰਾਂ 'ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ। ਉਨ੍ਹਾਂ ਕਸ਼ਮੀਰ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਹੈ।