ਪੰਜਾਬ

punjab

ETV Bharat / sitara

ਪਾਕਿ 'ਚ ਸ਼ੋਅ ਕਰ ਫਸੇ ਮੀਕਾ, AICWA ਨੇ ਲਆਇਆ ਬੈਨ - AICWA

ਬਾਲੀਵੁੱਡ ਗਇਕ ਮੀਕਾ ਸਿੰਘ ਇੱਕ ਵਾਰ ਫਿਰ ਵਿਵਾਦਾਂ 'ਚ ਫੱਸ ਗਏ ਹਨ। ਇਸ ਵਾਰ ਉਹ ਪਾਕਿਸਤਾਨ ਵਿੱਚ ਕੀਤੇ ਇੱਕ ਸਮਾਗਮ ਕਾਰਨ ਚਰਚਾ ਵਿੱਚ ਹਨ ਜਿਸ 'ਤੇ 'AICWA' ਨੇ ਮੀਕਾ ਸਿੰਘ ਨੂੰ ਫ਼ਿਲਮ ਇੰਡਸਟਰੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ।

ਮੀਕਾ ਸਿੰਘ

By

Published : Aug 14, 2019, 2:22 PM IST

Updated : Aug 14, 2019, 3:13 PM IST

ਚੰਡੀਗੜ੍ਹ: ਉੱਘੇ ਗਾਇਕ ਮੀਕਾ ਸਿੰਘ ਨੇ ਹਾਲ ਹੀ 'ਚ ਕਰਾਚੀ ਵਿਖੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਕਿਸੇ ਨਜ਼ਦੀਕੀ ਦੇ ਸਮਾਗਮ 'ਚ ਪਰਫਾਰਮ ਕੀਤਾ, ਜਿਸ ਤੋਂ ਬਾਅਦ ਉਹ ਵਿਵਾਦਾਂ ਦਾ ਸ਼ਿਕਾਰ ਹੋ ਗਏ। 'ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ' ਨੇ ਮੀਕਾ ਸਿੰਘ ਨੂੰ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਪਾਬੰਦੀ ਲਗਾਉਣ ਅਤੇ ਬਾਈਕਾਟ ਕਰਨ ਦੀ ਗੱਲ ਕੀਤੀ ਹੈ।

ਫ਼ੋਟੋ

ਹੋਰ ਪੜ੍ਹੋ:'AICWA' ਨੇ ਪਾਕਿਸਤਾਨੀ ਕਲਾਕਾਰਾਂ 'ਤੇ ਰੋਕ ਲਾਉਣ ਦੀ ਕੀਤੀ ਮੰਗ

ਖ਼ਬਰਾਂ ਅਨੁਸਾਰ 'ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ' ਨੇ ਮੀਕਾ ਸਿੰਘ ਨੂੰ ਭਾਰਤ ਵਿੱਚ ਕੰਮ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਜੇਕਰ ਕੋਈ ਭਾਰਤੀ ਉਨ੍ਹਾਂ ਨਾਲ ਕੰਮ ਕਰਦਾ ਹੈ ਤਾਂ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਗੇ। ਇੱਥੋਂ ਤੱਕ ਕਿ 'ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ' ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਮਦਦ ਮੰਗੀ ਹੈ ਤੇ ਕਿਹਾ ਕਿ ਮੀਕਾ ਸਿੰਘ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਭਾਰਤ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਹਿੱਸਿਆਂ ਨੂੰ ਖ਼ਤਮ ਕਰ ਦਿੱਤਾ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ, ਜਿਸ ‘ਤੇ ਪਾਕਿਸਤਾਨ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਮੀਕਾ ਸਿੰਘ ਦੇ ਇਸ ਸ਼ੋਅ ਨੂੰ ਲੈ ਕੇ ਭਾਰਤੀ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਨੂੰ ਜ਼ਾਹਿਰ ਕੀਤਾ ਹੈ।

Last Updated : Aug 14, 2019, 3:13 PM IST

For All Latest Updates

ABOUT THE AUTHOR

...view details