ਪੰਜਾਬ

punjab

ETV Bharat / sitara

ਅਕਸ਼ੇ ਕੁਮਾਰ ਤੋਂ ਬਾਅਦ ਆਮਿਰ ਨਿਭਾਉਣਗੇ ਸਰਦਾਰ ਜੀ ਦਾ ਕਿਰਦਾਰ - oscar winning 1994

"ਮਿਸਟਰ ਪਰਫੈਂਕਸ਼ਨਿਸਟ" ਨੇ ਆਪਣੇ ਜਨਮਦਿਨ 'ਤੇ ਇਕ ਫ਼ਿਲਮ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਲਈ ਉਹ 20 ਕਿਲੋਂ ਭਾਰ ਘੱਟਾਉਣਗੇ।

ਸੋਸ਼ਲ ਮੀਡੀਆ

By

Published : Mar 15, 2019, 10:09 AM IST

ਮੁੰਬਈ:ਬੀਤੇ ਦਿਨ੍ਹੀਂ ਆਮਿਰ ਖ਼ਾਨ ਨੇ ਆਪਣੇ ਜਨਮਦਿਨ 'ਤੇ ਆਪਣੇ ਫੈਂਨਜ਼ ਨੂੰ ਉਨ੍ਹਾਂ ਇਕ ਤੋਹਫ਼ਾ ਦਿੱਤਾ ਹੈ।ਜੀ ਹਾਂ ਦੱਸ ਦਈਏ ਕਿ ਆਮਿਰ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ।ਇਹ ਫ਼ਿਲਮ 1994 'ਚ ਆਈ ਆਸਕਰ ਵਿਨਿੰਗ ਫਿਲਮ 'ਫਾਰਸੇਟ ਗਮਪ' ਦਾ ਰੀਮੇਕ ਹੋਵੇਗੀ।ਆਮਿਰ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਇਸ ਫ਼ਿਲਮ ਦੇ ਰਾਈਟਸ ਖ਼ਰੀਦ ਲਏ ਹਨ।ਦੱਸ ਦਈਏ ਕਿ 'ਫਾਰਸੇਟ ਗੰਮਪ' ਇਸ ਨਾਂ ਦੇ ਇਕ ਨਾਵੇਲ 'ਤੇ ਆਧਰਿਤ ਸੀ। ਟਾਮ ਹੈਂਕਸ ਨੇ ਇਸ 'ਚ ਲੀਡ ਰੋਲ ਨਿਭਾਇਆ ਸੀ। ਇਹ ਕਾਫੀ ਵੱਡੀ ਹਿਟ ਸਾਬਿਤ ਹੋਈ ਸੀ। ਇਸ ਫਿਲਮ ਨੇ ਕੁਲ੍ਹ ਪੰਜ ਐਕਡਮੀ ਅਵਾਰਡਸ ਵੀ ਜਿੱਤੇ ਸਨ।
ਵਰਣਨਯੋਗ ਹੈ ਕਿ ਫ਼ਿਲਮ 'ਚ "ਮਿਸਟਰ ਪਰਫੈਂਕਸ਼ਨਿਸਟ" ਸਰਦਾਰ ਦਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।ਫ਼ਿਲਮ ਦੀ ਤਿਆਰੀ ਲਈ ਆਮਿਰ ਜੁੱਟ ਗਏ ਹਨ। ਫ਼ਿਲਮ ਲਈ ਉਹ 20 ਕਿਲੋਂ ਭਾਰ ਘੱਟ ਕਰਨ ਵਾਲੇ ਹਨ।ਮਿਲੀ ਜਾਣਕਾਰੀ ਮੁਤਾਬਿਕ ਫ਼ਿਲਮ ਦਾ ਨਾਂਅ 'ਲਾਲ ਸਿੰਘ ਚੱਡਾ' ਹੋਵੇਗਾ ਜਿਸ ਨੂੰ 'ਸ੍ਰੀਕੇਟ ਸੁਪਰਸਟਾਰ'ਦੇ ਨਿਰਦੇਸ਼ਕ ਅਦੈਤ ਚੰਦਰ ਨਿਰਦੇਸ਼ਿਤ ਕਰਨਗੇ।

ABOUT THE AUTHOR

...view details