ਮੁੰਬਈ : ਸੋਮਵਾਰ ਨੂੰ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਰੋਮੈਂਟਿਕ ਫ਼ਿਲਮ 'ਏ ਦਿਲ ਹੈ ਮੁਸ਼ਕਿਲ' ਨੂੰ 3 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ ਨੂੰ ਖ਼ੁਸ਼ੀ ਦਾ ਜਸ਼ਨ ਮਨਾਉਂਦੇ ਹੋਏ ਫ਼ਿਲਮ ਦੇ ਨਿਰਦੇਸ਼ਕ ਕਰਨ ਜੌਹਰ ਨੇ ਫ਼ਿਲਮ ਦੀ ਤਸਵੀਰ ਸਾਂਝੀ ਕੀਤੀ ਹੈ।
ਏ ਦਿਲ ਹੈ ਮੁਸ਼ਕਿਲ ਨੇ ਪੂਰੇ ਕੀਤੇ 3 ਸਾਲ, ਕਰਨ ਜੌਹਰ ਨੇ ਦੱਸਿਆ ਫ਼ਿਲਮ ਨੂੰ ਦਿਲ ਦੇ ਕਰੀਬ - Karan Johar updates
'ਫ਼ਿਲਮ ਏ ਦਿਲ ਹੈ ਮੁਸ਼ਕਿਲ' ਦੇ 3 ਸਾਲ ਪੂਰੇ ਹੋਣ ਉੱਤੇ ਫ਼ਿਲਮ ਦੇ ਨਿਰਦੇਸ਼ਕ ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਫ਼ਿਲਮ ਨੂੰ ਖ਼ਾਸ ਦੱਸਿਆ।
ਫ਼ੋਟੋ
ਕਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਫ਼ਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਸ ਫ਼ਿਲਮ ਨੂੰ ਬਣਾਉਂਦੇ ਹੋਏ ਬਹੁਤ ਵਧੀਆ ਲੱਗਾ ਅਤੇ ਕਦੇ ਨਾਂ ਭੁੱਲਣ ਵਾਲੀਆਂ ਯਾਦਾਂ ਬਣੀਆਂ।"
ਕਰਨ ਜੌਹਰ ਵੱਲੋਂ ਨਿਰਦੇਸ਼ਿਤ ਅਤੇ ਲਿਖੀ ਗਈ ਫ਼ਿਲਮ ਏ ਦਿਲ ਹੈ ਮੁਸ਼ਕਿਲ ਨੇ ਬਾਕਸ ਆਫ਼ਿਸ 'ਤੇ 152.60 ਕਰੋੜ ਕਮਾਏ ਸੀ। ਫ਼ਿਲਮ 'ਚ ਫ਼ਵਾਦ ਖ਼ਾਨ ਅਤੇ ਸ਼ਾਹਰੁਖ਼ ਖ਼ਾਨ ਨੇ ਅਹਿਮ ਕਿਰਦਾਰ ਨਿਭਾਇਆ ਸੀ। ਫ਼ਿਲਮ ਦੀ ਕਹਾਣੀ ਇੱਕ ਤਰਫ਼ਾ ਪਿਆਰ 'ਤੇ ਅਧਾਰਿਤ ਹੈ।