ਪੰਜਾਬ

punjab

ETV Bharat / sitara

ਅਦਨਾਨ ਸਾਮੀ ਦੇ ਮੁੰਡੇ ਨੇ ਪਾਕਿ ਨੂੰ ਆਪਣਾ ਘਰ ਦੱਸਦਿਆਂ ਪਿਤਾ ਨੂੰ ਪਾਇਆ ਮੁਸੀਬਤ 'ਚ - ਅਜ਼ਾਨ ਸਾਮੀ

ਗਾਇਕ ਅਦਨਾਨ ਸਾਮੀ ਜਿਸ ਨੂੰ ਸਾਲ 2016 ਵਿੱਚ ਭਾਰਤੀ ਨਾਗਰਿਕਤਾ ਮਿਲੀ ਸੀ ਤੇ ਅਕਸਰ ਹੀ ਉਹ ਪਾਕਿਸਤਾਨ ਨੂੰ ਟ੍ਰੋਲ ਕਰਦੇ ਨਜ਼ਰ ਆਉਂਦੇ ਹਨ। ਸ਼ਾਇਦ ਇਸ ਵਾਰ ਆਪਣੇ ਹੀ ਬੇਟੇ ਦੇ ਬਿਆਨ ਨਾਲ ਉਹ ਖ਼ੁਦ ਬੁਰੀ ਤਰ੍ਹਾਂ ਟ੍ਰੋਲ ਹੋ ਸਕਦੇ ਹਨ।

ਅਜ਼ਾਨ ਸਾਮੀ

By

Published : Sep 4, 2019, 10:09 AM IST

ਮੁੰਬਈ: ਭਾਰਤੀ ਨਾਗਰਿਕਾ ਲੈ ਚੁੱਕੇ ਗਾਇਕ ਅਦਨਾਨ ਸਾਮੀ ਦੇ ਪੁੱਤਰ ਅਜ਼ਾਨ ਸਾਮੀ ਦੇ ਪਾਗਲਪਣ ਕਾਰਨ ਇੰਝ ਲੱਗ ਰਿਹਾ ਹੈ ਕਿ ਉਹ ਹੁਣ ਮੁਸੀਬਤ ਵਿੱਚ ਪੈਣ ਵਾਲੇ ਹਨ ਕਿਉਂਕਿ ਅਜ਼ਾਨ ਸਾਮੀ ਨੇ ਇੱਕ ਬੇਤੁਕੀ ਜਿਹੀ ਗੱਲ ਕੀਤੀ ਕਿ ਪਾਕਿਸਤਾਨ ਉਸ ਦਾ ਘਰ ਅਤੇ ਵਤਨ ਹੈ।

ਦੱਸ ਦੇਈਏ ਕਿ ਅਦਨਾਨ ਸਾਮੀ ਟਵਿੱਟਰ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਉਨ੍ਹਾਂ ਦੇ ਪਾਕਿਸਤਾਨ' ਤੇ ਕੀਤੇ ਗਏ ਕੁਝ ਸਖ਼ਤ ਟਵੀਟ ਪਾਕਿਸਤਾਨੀ ਯੂਜ਼ਰਸ ਨੂੰ ਪੰਸਦ ਨਹੀਂ ਆਉਂਦੇ ਹਨ।

ਹੋਰ ਪੜ੍ਹੋ : ਹੁਣ ਲੋਕਾਂ ਨੂੰ ਡਰਾ-ਡਰਾ ਕੇ ਹਸਾਵੇਗਾ ਨਿੱਕਾ ਜੈਲਦਾਰ

ਉਸ 'ਤੇ ਅਜ਼ਾਨ ਨੇ ਕਿਹਾ, " ਮੈਂ ਇਸ ਬਾਰੇ ਪਹਿਲਾਂ ਇਸ ਲਈ ਕੁਝ ਇਸ ਕਰਕੇ ਨਹੀਂ ਬੋਲਿਆ ਕਿਉਂਕਿ ਮੈਂ ਆਪਣੇ ਪਿਤਾ ਨੂੰ ਪਿਆਰ ਕਰਦਾ ਹਾਂ, ਉਨ੍ਹਾਂ ਦੀ ਇੱਜ਼ਤ ਕਰਦਾ ਹਾਂ, ਇਹ ਉਨ੍ਹਾਂ ਦਾ ਫ਼ੈਸਲਾ ਸੀ ਕਿ ਉਹ ਕਿੱਥੇ ਰਹਿਣਾ ਚਾਹੁੰਦੇ ਹਨ ਤੇ ਉਹ ਕਿਸ ਜਗ੍ਹਾ ਨੂੰ ਆਪਣਾ ਘਰ ਕਹਿਣਾ ਚਾਹੁੰਦੇ ਹਨ ਤੇ ਮੈਂ ਇਸ ਗੱਲ ਦੀ ਰਿਸਪੈਕਟ ਵੀ ਕਰਦਾ ਹਾਂ ਪਰ ਹੁਣ ਇਹ ਮੇਰਾ ਫ਼ੈਸਲਾ ਹੈ ਕਿ ਮੈਂ ਕਿਸ ਜਗ੍ਹਾ ਨੂੰ ਆਪਣਾ ਘਰ ਕਹਾਂਗਾ ਤੇ ਮੈਂ ਪਾਕਿਸਤਾਨ ਵਿੱਚ ਕੰਮ ਵੀ ਕਰਨਾ ਚਾਹੁੰਦੇ ਹਾਂ।"

ਅਜ਼ਾਨ ਨੇ ਅੱਗੇ ਕਿਹਾ, “ਮੇਰੇ ਭਾਰਤ ਬਹੁਤ ਚੰਗਾ ਦੋਸਤ ਹੈ। ਮੈਂ ਆਪਣੀ ਸਾਰੀ ਜ਼ਿੰਦਗੀ ਇੱਥੇ ਹੀ ਬਤੀਤ ਕੀਤੀ ਹੈ ਪਰ ਪਾਕਿਸਤਾਨ ਮੇਰਾ ਘਰ ਹੈ। ਮੈਂ ਇੱਥੇ ਵੱਡਾ ਹੋਇਆ ਪਰ ਪਾਕਿਸਤਾਨ ਦੀ ਇੰਡਸਟਰੀ ਮੇਰਾ ਪਰਿਵਾਰ ਹੈ। ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਮੈਂ ਪਾਕਿਸਤਾਨ ਦੀ ਇੰਡਸਟਰੀ ਵਿੱਚ ਆਪਣਾ ਯੋਗਦਾਨ ਪਾ ਸਕਾਂ, ਜੋ ਇੰਡਸਟਰੀ ਮੇਰਾ ਘਰ ਹੈ।"

ABOUT THE AUTHOR

...view details