ਮੁੰਬਈ: ਪਾਕਿਸਤਾਨ 'ਚ ਜਨਮੇਂ ਅਦਨਾਨ ਸਾਮੀ ਨੇ ਭਾਰਤ ਦੇ ਗਣਤੰਤਰ ਦਿਵਸ ਮੌਕੇ ਇੱਕ ਅਜਿਹੀ ਵੀਡੀਓ ਟਵੀਟ ਕੀਤੀ ਹੈ ਜੋ ਕਾਫ਼ੀ ਪਸੰਦ ਕੀਤੀ ਜਾ ਰਿਹਾ ਹੈ। ਅਦਨਾਨ ਨੇ 1967 'ਚ ਆਈ ਫ਼ਿਲਮ 'ਪੁਕਾਰ' ਦੇ ਗੀਤ 'ਮੇਰੇ ਦੇਸ਼ ਕੀ ਧਰਤੀ' ਨੂੰ ਆਪਣੀ ਆਵਾਜ਼ ਦਿੱਤੀ ਹੈ। ਵੀਡੀਓ ਨੂੰ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ," ਸਦਾਬਹਾਰ ਗੀਤ ਮੇਰਾ ਦੇਸ਼ ਕੀ ਧਰਤੀ ਦਾ ਮੇਰਾ ਵਰਜ਼ਨ।"
ਅਦਨਾਨ ਵੱਲੋਂ ਗਾਏ ਇਸ ਗੀਤ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਦੱਸਦਈਏ ਕਿ ਇਸ ਗੀਤ ਦੀ ਵੀਡੀਓ ਨੂੰ ਉਹ ਪਹਿਲਾ ਵੀ ਸਾਂਝਾ ਕਰ ਚੁੱਕੇ ਹਨ ਪਰ ਇਸ ਵਾਰ ਗਣਤੰਤਰ ਦਿਵਸ 'ਤੇ ਇਹ ਗੀਤ ਟਵੀਟ ਕਰਨ 'ਤੇ ਵੀਡੀਓ ਦਾ ਮਹੱਤਵ ਵੱਧ ਗਿਆ ਹੈ।