ਪੰਜਾਬ

punjab

ETV Bharat / sitara

ਅਦਨਾਨ ਸਾਮੀ ਸੋਨੂੰ ਨਿਗਮ ਦੇ ਹੱਕ 'ਚ ਆਏ ਸਾਹਮਣੇ - ਅਦਨਾਨ ਸਾਮੀ

ਸੋਨੂੰ ਨਿਗਮ ਨੇ ਸਾਲ 2017 ਵਿੱਚ 'ਅਜ਼ਾਨ' ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਸੋਨੂੰ ਨੂੰ ਕਾਫ਼ੀ ਟ੍ਰੋਲ ਕੀਤਾ ਗਿਆ ਸੀ। ਉਸੇ ਮਾਮਲੇ ਨੂੰ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਦੁਹਰਾਇਆ ਗਿਆ ਹੈ, ਜਿਸ ਤੋਂ ਬਾਅਦ ਸੋਨੂੰ ਦੀ ਸਪੋਰਟ ਵਿੱਚ ਗਾਇਕ ਅਦਨਾਨ ਸਾਮੀ ਸਾਹਮਣੇ ਆਏ ਹਨ।

Adnan Sami comes out in support of 'true brother' Sonu Nigam
ਫ਼ੋਟੋ

By

Published : Apr 22, 2020, 4:32 PM IST

ਮੁੰਬਈ: ਲੌਕਡਾਊਨ ਦੇ ਚਲਦਿਆਂ ਬਾਲੀਵੁੱਡ ਗਾਇਕ ਸੋਨੂੰ ਨਿਗਮ ਦੁਬਈ ਵਿੱਚ ਫੱਸੇ ਹੋਏ ਹਨ। ਅਜਿਹੇ ਵਿੱਚ ਸੋਸ਼ਲ ਮੀਡੀਆ ਉੱਤੇ ਸੋਨੂੰ ਅਚਾਨਕ ਟ੍ਰੋਲਰਸ ਦੇ ਅੜਿੱਕੇ ਚੜ੍ਹ ਗਏ ਹਨ। ਕਿਹਾ ਜਾ ਰਿਹਾ ਹੈ ਕਿ ਸੋਨੂੰ ਦੁਬਈ ਵਿੱਚ ਡਰ ਕਾਰਨ ਆਪਣੇ ਟਵਿੱਟਰ ਹੈਂਡਲ ਨੂੰ ਡਿਲੀਟ ਕਰ ਚੁੱਕੇ ਹਨ। ਕਿਉਂਕਿ ਸਾਲ 2017 ਵਿੱਚ ਉਨ੍ਹਾਂ ਨੇ 'ਅਜ਼ਾਨ' ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ।

ਹੁਣ ਸੋਨੂੰ ਦੀ ਸਪੋਰਟ ਵਿੱਚ ਗਾਇਕ ਅਦਨਾਨ ਸਾਮੀ ਸਾਹਮਣੇ ਆਏ ਹਨ। ਅਦਨਾਨ ਨੇ ਸੋਨੂੰ ਦੀ ਤਰਫ਼ਦਾਰੀ ਕਰਦੇ ਹੋਏ ਇੱਕ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸੋਨੂੰ ਨੂੰ ਆਪਣਾ ਭਰਾ ਕਿਹਾ ਹੈ। ਇਸ ਦੌਰਾਨ ਅਦਨਾਨ ਨੇ ਟ੍ਰੋਲਰਸ ਨੂੰ ਵੀ ਕਾਫ਼ੀ ਸੁਣਾਈਆਂ।

ਅਦਨਾਨ ਨੇ ਲਿਖਿਆ, "ਜਿੱਥੋ ਤੱਕ ਸੋਨੂੰ ਨਿਗਮ ਦੀ ਗੱਲ ਹੈ ਉਸ ਦੀ ਗਾਇਕੀ ਛਡੋ, ਜੋ ਬੇਹੱਦ ਖ਼ੂਬਸੁਰਤ ਹੈ, ਉਹ ਮੇਰਾ ਭਰਾ ਹੈ ਤੇ ਹਮੇਸ਼ਾ ਰਹੇਗਾ। ਮੈਂ ਉਸ ਨੂੰ ਹਮੇਸ਼ਾ ਚਾਹੁੰਗਾ, ਆਪਣੇ ਸਕੇ ਭਰਾ ਦੀ ਤਰ੍ਹਾਂ। ਮੈਂ ਜਾਣਦਾ ਹਾਂ, ਸੱਚ। ਉਹ ਹਰ ਕਿਸੇ ਦੀ ਇੱਜਤ ਕਰਨਾ ਜਾਣਦੇ ਹਨ। ਉਹ ਸਭ ਦੇ ਵਿਸ਼ਵਾਸ ਦਾ ਸਨਮਾਨ ਕਰਦੇ ਹਨ। ਕ੍ਰਿਪਾ ਕਰਕੇ ਉਸ ਨੂੰ ਇਕੱਲਿਆਂ ਛੱਡ ਦਿਓ। ਮੈਂ ਤੁਹਾਡੇ ਨਾਲ ਸੋਨੂੰ।"

ਅਦਨਾਨ ਦੇ ਇਸ ਟਵੀਟ ਉੱਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਕਈ ਲੋਕਾਂ ਨੇ ਅਦਨਾਨ ਨੂੰ ਮਾੜਾ-ਚੰਗਾ ਕਿਹਾ ਤੇ ਕਈ ਲੋਕਾਂ ਨੇ ਸੋਨੂੰ ਨਿਗਮ ਨੂੰ। ਦੱਸ ਦੇਈਏ ਕਿ ਟਵਿੱਟਰ ਉੱਤੇ #sonunigam ਟ੍ਰੈਂਡ ਕਰ ਰਿਹਾ ਹੈ।

ABOUT THE AUTHOR

...view details