ਮੁੰਬਈ: ਅਦਾਕਾਰਾ ਅਦਾ ਸ਼ਰਮਾ ਨੇ ਬਾਲੀਵੁੱਡ ਤੋਂ ਇਲਾਵਾ ਦੱਖਣ ਭਾਰਤ ਦੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ਤੇ ਉਨ੍ਹਾਂ ਕਹਿਣਾ ਹੈ ਕਿ ਕਾਸਟਿੰਗ ਕਾਊਚ ਹਰ ਜਗ੍ਹਾ ਮੌਜੂਦ ਹੈ।
ਬਾਲੀਵੁੱਡ ਦੇ ਕਈ ਕਲਾਕਾਰ ਇਸ ਤੋਂ ਪਹਿਲਾਂ ਸਾਊਥ ਫ਼ਿਲਮ ਇੰਡਸਟਰੀ ਵਿੱਚ ਕਾਸਟਿੰਗ ਕਾਊਚ ਨੂੰ ਲੈ ਕੇ ਆਪਣੇ ਡਰਾਉਣੇ ਤਜ਼ਰਬਿਆਂ ਦਾ ਖ਼ੁਲਾਸਾ ਕਰ ਚੁੱਕੇ ਹਨ।
ਅਦਾ ਖ਼ਾਨ ਨੇ ਇਸ ਬਾਰੇ ਵਿੱਚ ਮੀਡੀਆ ਨਾਲ ਗ਼ੱਲ ਕਰਦਿਆਂ ਕਿਹਾ, "ਕਾਸਟਿੰਗ ਕਾਊਚ ਕੋਈ ਅਜਿਹੀ ਚੀਜ਼ ਨਹੀਂ, ਜੋ ਸਿਰਫ਼ ਦੱਖਣ ਜਾਂ ਉੱਤਰ 'ਚ ਹੀ ਮੌਜੂਦ ਹੈ। ਮੈਨੂੰ ਲਗਦਾ ਹੈ ਕਿ ਇਹ ਇੱਕ ਅਜਿਹੀ ਚੀਜ਼ ਹੈ, ਜਿਸ ਬਾਰੇ ਦੁਨੀਆ ਭਰ 'ਚ ਗ਼ੱਲ ਕੀਤੀ ਜਾਂਦੀ ਹੈ। ਇਹ ਹਰ ਪਾਸੇ ਮੌਜੂਦ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਹੈ ਜਾਂ ਨਹੀਂ, ਇਸ ਦਾ ਵਿਕਲਪ ਤੁਹਾਡੇ ਕੋਲ ਹੈ। ਤੁਸੀਂ ਚਾਹੋ ਤਾਂ ਨਹੀਂ ਵੀ ਕਰ ਸਕਦੇ ਹੋ।"
ਅਦਾਕਾਰਾ ਦੀ ਜੇ ਗ਼ੱਲ ਕਰੀਏ ਤਾਂ ਉਹ ਆਖ਼ਰੀ ਵਾਰ 'ਬਾਈਪਾਸ ਰੋਡ' ਵਿੱਚ ਨਜ਼ਰ ਆਈ ਸੀ ਤੇ ਆਉਣ ਵਾਲੇ ਸਮੇਂ ਵਿੱਚ ਉਹ ਫ਼ਿਲਮ 'ਮੈਨ ਟੂ ਮੈਨ' ਵਿੱਚ ਨਜ਼ਰ ਆਵੇਗੀ।