ਪੰਜਾਬ

punjab

ETV Bharat / sitara

ਵਿਦਿਆ ਸਿਨਹਾ ਦੀ ਹਾਲਤ ਵਿਗੜਦੀ ICU 'ਚ ਹੋਈ ਦਾਖ਼ਲ

ਅਦਾਕਾਰਾ ਵਿਦਿਆ ਸਿਨਹਾ, ਜੋ 'ਰਜਨੀਗੰਧਾ ਅਤੇ 'ਛੋਟੇ ਬਾਤ' ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ, ਦੀ ਸਿਹਤ ਖ਼ਰਾਬ ਹੋਣ ਕਾਰਨ ਉਸਨੂੰ ਮੁੰਬਈ ਦੇ ਕ੍ਰਿਤੀ ਕੇਅਰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ, ਪਰ ਅਜੇ ਵੀ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ।

ਫ਼ੋਟੋ

By

Published : Aug 10, 2019, 6:01 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਵਿਦਿਆ ਸਿਨਹਾ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਕਾਰਨ ਉਸ ਨੂੰ ਮੁੰਬਈ ਦੇ ਕ੍ਰਿਤੀ ਕੇਅਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਦਾਕਾਰਾ ਸਿਨਹਾ 'ਰਜਨੀਗੰਧਾ' ਅਤੇ 'ਛੋਟੇ ਬਾਤ' ਵਰਗੀਆਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ।
ਬੁੱਧਵਾਰ ਨੂੰ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਕਿਉਂਕਿ ਵਿਦਿਆ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਫਿਲਹਾਲ, ਉਸ ਦੀ ਨਬਜ਼ ਦੀ ਦਰ ਅਤੇ ਬਲੱਡ ਪ੍ਰੈਸ਼ਰ ਆਮ ਹੈ, ਪਰ ਉਹ ਹਾਲੇ ਵੀ ਆਈ.ਸੀ.ਯੂ. ਵਿੱਚ ਹੈ।
ਸੂਤਰਾਂ ਅਨੁਸਾਰ ਵਿਦਿਆ ਸਿਨਹਾ ਦੀ ਹਾਲਤ ਦੋ ਦਿਨ ਪਹਿਲਾਂ ਨਾਲੋਂ ਬਿਹਤਰ ਹੈ। ਪਰ ਅਜੇ ਵੀ ਉਸ ਨੂੰ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ। ਕੁਝ ਸਾਲ ਪਹਿਲਾਂ, ਵਿਦਿਆ ਨੂੰ ਫੇਫੜਿਆਂ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗਿਆ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ, ਉਸਨੂੰ ਸੋਨੋਗ੍ਰਾਫੀ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਪਰ ਉਸ ਦੇ ਰਿਸ਼ਤੇਦਾਰ, ਜੋ ਉੱਥੇ ਮੌਜੂਦ ਸਨ, ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਵਿਦਿਆ ਸਿਨਹਾ ਨੇ 'ਪੱਤੀ ਪਤਨੀ ਔਰ ਵੋਹ', 'ਇਨਕਾਰ' ਅਤੇ 'ਸਬੂਤ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਸ ਦੀ ਆਖਰੀ ਬਾਲੀਵੁੱਡ ਫ਼ਿਲਮ ਸਲਮਾਨ ਖ਼ਾਨ ਸਟਾਰਰ ਫ਼ਿਲਮ 'ਬਾਡੀਗਾਰਡ' ਸੀ। 'ਇਸ਼ਕ ਕਾ ਰੰਗ ਸਫ਼ੈਦ' ਅਤੇ 'ਹਾਰ ਜੀਤ' ਵਰਗੇ ਟੀ ਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ।
ਵਿਦਿਆ ਸਿਨਹਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਰਹੀ ਹੈ। ਵਿਦਿਆ ਨੇ 2001 ਵਿੱਚ ਆਸਟਰੇਲੀਆ ਦੇ ਡਾਕਟਰ ਸਾਲੁੰਚੇ ਨਾਲ ਵਿਆਹ ਕੀਤਾ ਸੀ। 2009 ਵਿੱਚ, ਉਸਨੇ ਆਪਣੇ ਦੂਜੇ ਪਤੀ ਡਾਕਟਰ ਸਲੁੰਚੇ ਨੂੰ ਸਰੀਰਕ ਅਤੇ ਮਾਨਸਿਕ ਤਨ੍ਹਾਂ ਦੇਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ 2011 ਵਿੱਚ ਦੋਹਾਂ ਦਾ ਤਲਾਕ ਹੋ ਗਿਆ।

ABOUT THE AUTHOR

...view details