ਬਦਾਯੂ: ਫਿਲਮ ਅਦਾਕਾਰਾ ਸਵਰਾ ਭਾਸਕਰ ਮੰਗਲਵਾਰ ਨੂੰ ਅਚਾਨਕ ਗੁਪਤ ਤਰੀਕੇ ਨਾਲ ਬਦਾਯੂ ਪਹੁੰਚੀ। ਉੱਥੇ ਉਹ ਨੇਕਪੁਰ ਸਥਿਤ ਅਨਾਥ ਆਸ਼ਰਮ ਚ ਆਈ ਸੀ। ਇੱਥੇ ਉਹ ਮੇਰਠ ਚ ਕੁੜੇ ਦੇ ਢੇਰ ਚੋਂ ਮਿਲੀ ਇੱਕ ਮਾਸੂਮ ਬੱਚੀ ਨੂੰ ਮਿਲਣ ਲਈ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟੀ ਬੱਚੀ ਮੇਰਠ ’ਚ ਕੂੜੇ ਦੇ ਇੱਕ ਢੇਰ ਚ ਪਾਈ ਗਈ ਸੀ ਜਿਸਨੂੰ ਰਾਹਗੀਰਾਂ ਨੇ ਦੇਖ ਲਿਆ। ਜਿਸ ਤੋਂ ਬਾਅਦ ਇਸ ਬੱਚੀ ਨੂੰ ਬਦਾਯੂ ਦੇ ਅਨਾਥ ਆਸ਼ਰਮ ਚ ਭੇਜ ਦਿੱਤਾ ਗਿਆ। ਉਸ ਸਮੇਂ ਤੋਂ ਇਹ ਬੱਚੀ ਇੱਥੇ ਹੀ ਹੈ।
ਸਵਰਾ ਭਾਸਕਟ ਪਹੁੰਚੀ ਅਨਾਥ ਆਸ਼ਰਮ
ਮਸ਼ਹੂਰ ਫਿਲਮ ਅਦਾਕਾਰਾ ਸਵਰਾ ਭਾਸਕਰ ਮੰਗਲਵਾਰ ਨੂੰ ਅਚਾਨਕ ਬਦਾਯੂ ਪਹੁੰਚੀ। ਸਵਰਾ ਭਾਸਕਰ ਤਨੂ ਵੇਡਸ ਮਨੁ, ਰਾਂਝਨਾ, ਪ੍ਰੇਮ ਰਤਨ ਧਨ ਪਾਯੋ ਆਦਿ ਫਿਲਮਾਂ ਚ ਕੰਮ ਕਰ ਚੁੱਕੀ ਹੈ। ਸਵਰਾ ਭਾਸਕਰ ਆਪਣੀ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟੀਵ ਰਹਿੰਦੀ ਹੈ। ਬਦਾਯੂ ਦੇ ਨੇਕਪੁਰ ਸਥਿਤ ਅਨਾਥ ਆਸ਼ਰਮ ਚ ਅਚਾਨਕ ਅਦਾਕਾਰਾ ਨੂੰ ਵੇਖ ਕੇ ਉੱਥੇ ਕੰਮ ਕਰ ਰਹੇ ਲੋਕ ਹੈਰਾਨ ਰਹਿ ਗਏ। ਕਿਉਂਕਿ ਕਿਸੇ ਨੂੰ ਵੀ ਇੱਥੇ ਆਉਣ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਅਦਾਕਾਰਾ ਸਵਰਾ ਭਾਸਕਰ ਨੇ ਉੱਥੇ ਪਹੁੰਚੇ ਕੇ ਮੇਰਠ ਦੇ ਇੱਕੇ ਕੁੜੇ ਦੇ ਢੇਰ ਚੋਂ ਮਿਲੀ ਬੱਚੀ ਤੋਂ ਮਿਲਣ ਦੀ ਇੱਛਾ ਜਾਹਿਰ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬੱਚੀ ਤੋਂ ਮਿਲਿਆ ਗਿਆ। ਨਾਲ ਹੀ ਇੱਥੇ ਦੀਆਂ ਵਿਵਸਥਾਵਾਂ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੋਈ। ਦੱਸ ਦਈਏ ਕਿ ਉਹ ਲਖਨਊ ਤੋਂ ਦਿੱਲੀ ਕਿਸੇ ਸ਼ੂਟਿੰਗ ਦੇ ਸਿਲਸਿਲੇ ਚ ਜਾ ਰਹੀ ਸੀ ਇਸੇ ਦੌਰਾਨ ਉਹ ਅਚਾਨਕ ਬਦਾਯੂ ਪਹੁੰਚੀ ਤੇ ਬੱਚੀ ਨੂੰ ਮਿਲੀ।
ਇਹ ਵੀ ਪੜੋ: 67ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰ: ਪ੍ਰਕਾਸ਼ ਰਾਜ, ਸਤੀਸ਼ ਕੌਸ਼ਿਕ, ਨਾਨੀ ਨੇ ਕਿਹਾ ਧੰਨਵਾਦ
ਲੋਕਾਂ ’ਚ ਵੱਧੀ ਬੱਚੀ ਦੇ ਬਾਰੇ ਜਾਣਨ ਦੀ ਉਤਸੁਕਤਾ
ਸਵਰਾ ਭਾਸਕਰ ਦਾ ਬਦਾਯੂ ਆਉਣਾ ਇਨ੍ਹਾਂ ਜਿਆਦਾ ਗੁਪਤ ਸੀ ਕਿ ਇਸਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਇੱਥੇ ਤੱਕ ਕਿ ਅਨਾਥ ਆਸ਼ਰਮ ਚ ਕੰਮ ਕਰ ਰਹੇ ਕਰਮਚਾਰੀ ਵੀ ਸਵਰਾ ਨੂੰ ਵੇਖ ਕੇ ਹੈਰਾਨ ਹੋ ਗਏ। ਕਰਮਚਾਰੀਆਂ ਦੇ ਮੁਤਾਬਿਕ ਸਵਰਾ ਭਾਸਕਰ ਨੇ ਵਾਅਦਾ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਚ ਵੀ ਅਨਾਥ ਆਸ਼ਰਮ ਚ ਆਵੇਗੀ ਅਤੇ ਬੱਚਿਆ ਦੇ ਦੇਖਰੇਖ ਨਾਲ ਜੁੜੀ ਜਾਣਕਾਰੀਆਂ ਲੈਂਦੇ ਰਹਿਣਗੇ। ਫਿਲਹਾਲ ਸਵਰਾ ਦਾ ਅਚਾਨਕ ਬਦਾਯੂ ਆਉਣਾ ਛੋਟੀ ਬੱਚੀ ਦੇ ਪ੍ਰਤੀ ਲੋਕਾਂ ਚ ਉਤਸੁਕਤਾ ਨੂੰ ਵਧਾ ਦਿੱਤਾ ਹੈ।