ਮੁੰਬਈ : ਬਾਲੀਵੁੱਡਦੀ ਮਸ਼ਹੂਰ ਅਦਾਕਾਰਾ ਹੁਣ ਇਕਵੈੱਬ ਸੀਰੀਜ਼ 'ਚ ਨਜ਼ਰ ਆਵੇਗੀ। ਇਸ ਵੈੱਬ ਸੀਰੀਜ਼ ਦਾ ਨਾਂ "ਐਪਿਕ ਸ਼ੋਅ" ਹੈ। ਇਸ ਵੈੱਬ ਸੀਰੀਜ਼ 'ਚ ਸ਼ਬਾਨਾ ਆਜ਼ਮੀ ਤੇ ਰੋਨਿਤ ਰਾਏ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।ਦਿਆ ਮਿਰਜ਼ਾ ਨੇਬੇੱਸ਼ਕ ਬਾਲੀਵੁੱਡ ਦੇ ਵਿੱਚ ਘੱਟ ਫ਼ਿਲਮਾਂ ਕੀਤੀਆਂ ਪਰ ਜਿੰਨ੍ਹੀਆਂਵੀ ਕੀਤੀਆਂ ਉਨ੍ਹਾਂ ਨੇ ਚੰਗਾ ਕਾਰੋਬਾਰ ਕੀਤਾ । ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਸੰਜੂ' 'ਚ ਮਾਨਿਅਤਾ ਦੱਤ ਦੇ ਕਿਰਦਾਰ 'ਚ ਦੀਆ ਨਜ਼ਰ ਆ ਚੁੱਕੀ ਹੈ। ਫਿਲਹਾਲ ਉਹ ਫੈਮਿਨਾ ਮਿਸ ਇੰਡੀਆ 2019 ਲਈ ਕੁੜੀਆਂ ਨੂੰ ਸਿਖਲਾਈ ਵੀ ਦੇ ਰਹੀ ਹੈ।
ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਦੀਆ ਮਿਰਜ਼ਾ - web series
2001 'ਚ ਆਈ ਫ਼ਿਲਮ 'ਰਹਿਨਾ ਹੈ ਤੇਰੇ ਦਿੱਲ ਮੇਂ ' ਦੇ ਨਾਲ ਬਾਲੀਵੁੱਡ ਦੇ ਵਿੱਚ ਆਪਣੀ ਥਾਂ ਬਣਾਉਣ ਵਾਲੀ ਅਦਾਕਾਰਾ ਦੀਆ ਮਿਰਜ਼ਾ ਹੁਣ ਨਿਖਲ ਅਡਵਾਨੀ ਦੀ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ।
ਜ਼ਿਕਰਯੋਗ ਹੈ ਕਿ ਦੀਆ ਨੇ ਬਤੌਰ ਨਿਰਮਾਤਾ ਵੀ ਇਕ ਵੈੱਬ ਸੀਰੀਜ਼ 'ਮਾਈਂਡ ਵੀਦ ਮਲਹੋਤਰਾਜ਼'ਬਣਾਈ ਹੈ।ਵੇਖਣਯੋਗ ਇਹ ਹੋਵੇਗਾ ਕਿ ਇਸ ਵੈੱਬ ਸੀਰੀਜ਼ ਦੇ ਨਾਲ ਦੀਆਦੇ ਕੈਰੀਅਰ 'ਤੇ ਕੀ ਪ੍ਰਭਾਵ ਪੈਂਦਾ ਹੈ । ਦੱਸ ਦਈਏ ਕਿ ਦਿਆਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2000 ਦੇ ਵਿੱਚ'ਰਹਿਨਾ ਹੈ ਤੇਰੇ ਦਿੱਲ ਮੇਂ ' ਤੋਂ ਕੀਤੀ । ਇਸ ਤੋਂ ਪਹਿਲਾਂ ਉਨ੍ਹਾਂਮਾਡੀਲਿੰਗ ਦੇ ਖੇਤਰ 'ਚ ਇਕ ਵੱਖਰੀ ਥਾਂ ਬਣਾਈ । ਕਾਲੇਜ ਦੇ ਦਿਨਾਂ ਤੋਂ ਉਨ੍ਹਾਂ ਕਈ ਵੱਡੇ ਬਰੈਂਡਾਂ ਦੇ ਨਾਲਮਾਡੀਲਿੰਗ ਦਾ ਕੰਮ ਕੀਤਾ । ਇਸ ਖੇਤਰ ਦੇ ਵਿੱਚਕਾਮਯਾਬੀ ਉਨ੍ਹਾਂ ਨੂੰ ਉਸ ਵੇਲੇ ਮਿਲੀ ਜਦੋਂ ਉਨ੍ਹਾਂਨੂੰ “ਮਿਸ ਇੰਡੀਆ ਏਸ਼ੀਆ ਪੈਸਿਫਿਕ” ਦਾ ਅਵਾਰਡ ਮਿਲੀਆ । ਬਾਲੀਵੁੱਡ ਦੇ ਵਿੱਚ ਉਨ੍ਵਾਂ ਨੇਉਸ ਨੇ ‘ਦਮ’, ‘ਪਰਨੀਤਾ’, ‘ਦਸ’, ‘ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਟਿਡ’ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ। ਜਦੋਂਉਹ 36 ਸਾਲਾਂਦੀ ਉਮਰ ਟੱਪੀ ਤਾਂ ਉਨ੍ਹਾਂ ਦੀ ਫ਼ਿਲਮਾਂ ਦੀ ਗਿਣਤੀ ਘੱਟ ਗਈ ।