ਮੁੰਬਈ: ਮਰਾਠੀ ਅਤੇ ਹਿੰਦੀ ਫ਼ਿਲਮਾਂ ਦੇ ਦਿਗੱਜ ਅਦਾਕਾਰ ਵਿਜੂ ਖੋਟੇ ਦਾ ਸੋਮਵਾਰ ਸਵੇਰ ਨੂੰ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ। ਹਾਸ ਕਿਰਦਾਰ ਦੇ ਲਈ ਮਸ਼ਹੂਰ ਵਿਜੂ ਨੂੰ ਫ਼ਿਲਮ 'ਸ਼ੋਲੇ' ਦੇ ਨਾਲ ਪ੍ਰਸਿੱਧੀ ਮਿਲੀ। ਉਨ੍ਹਾਂ ਨੇ ਫ਼ਿਲਮ 'ਸ਼ੋਲੇ' ਦੇ ਵਿੱਚ ਕਾਲਿਆ ਦਾ ਕਿਰਦਾਰ ਅਦਾ ਕੀਤਾ। ਇਸ ਕਿਰਦਾਰ ਲਈ ਉਨ੍ਹਾਂ ਨੂੰ ਬਹੁਤ ਤਾਰੀਫ਼ ਮਿਲੀ ਸੀ। ਉਹ ਫ਼ਿਲਮ ਦੇ ਵਿੱਚ ਡਾਕੂ ਗੱਬਰ ਸਿੰਘ ਦੇ ਖ਼ਾਸ ਆਦਮੀ ਦੇ ਕਿਰਦਾਰ 'ਚ ਨਜ਼ਰ ਆਏ ਸੀ।
ਹੋਰ ਪੜ੍ਹੋ:ਕੀ ਭਵਿੱਖ ਹੈ ਪੰਜਾਬੀ ਇੰਡਸਟਰੀ ਦਾ ?
ਲਗਭਗ ਛੇ ਦਹਾਕਿਆਂ ਦੇ ਕਰੀਅਰ 'ਚ, ਖੋਟੇ ਨੇ 300 ਤੋਂ ਵਧ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ ਫ਼ਿਲਮ 'ਫ਼ਿਰ ਹੇਰਾ ਫੇਰੀ', 'ਅੰਦਾਜ਼ ਆਪਣਾ ਆਪਣਾ' ਸਹਿਤ ਕੁਝ ਟੈਲੀਵੀਜ਼ਨ ਸ਼ੋਅ ਅਤੇ ਐਡਸ ਸ਼ਾਮਿਲ ਹਨ।
ਸਟੇਜ ਸ਼ਖ਼ਸ਼ੀਅਤ ਨੰਦੂ ਖੋਟੇ ਅਤੇ ਦੁਰਗਾ ਖੋਟੇ ਦੇ ਬੇਟੇ, ਵਿਜੂ ਨੇ 1964 'ਚ ਰਿਲੀਜ਼ ਹੋਈ ਫ਼ਿਲਮ 'ਮਲਕ' ਦੇ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।