ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਦਿੱਲੀ ਹਿੰਸਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦੰਗਿਆਂ ਦੀ ਰਾਜਨੀਤੀ 'ਤੇ ਕਵਿਤਾ ਰਾਹੀ ਆਪਣੀ ਗੱਲ ਕਹੀ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਦੰਗਿਆਂ 'ਚ ਹੋਈਆਂ ਮੌਤਾਂ ਲਈ ਹਿੰਦੂ-ਮੁਸਲਿਮ ਲੋਕਾਂ ਦੀ ਆਲੋਚਨਾ ਵੀ ਕੀਤੀ ਗਈ। ਦੱਸਣਯੋਗ ਹੈ ਕਿ ਇਹ ਸੁਨੇਹਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਅਦਾਕਾਰ ਸੁਸ਼ਾਂਤ ਸਿੰਘ ਦੀ ਦਿੱਲੀ ਹਿੰਸਾ ਉੱਤੇ ਪ੍ਰਤੀਕਿਰਿਆ - ਦਿੱਲੀ ਹਿੰਸਾ
ਅਦਾਕਾਰ ਸੁਸ਼ਾਂਤ ਸਿੰਘ ਨੇ ਦਿੱਲੀ ਹਿੰਸਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦੰਗਿਆਂ ਦੀ ਰਾਜਨੀਤੀ 'ਤੇ ਕਵਿਤਾ ਰਾਹੀ ਆਪਣੀ ਗੱਲ ਕਹੀ।
ਸੁਸ਼ਾਂਤ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਲਿਖਿਆ, "ਥੱਕ ਗਏ ਹੋਗੇ, ਸਾਂਸ ਲੋ ਜ਼ਰਾ। ਹਿਸਾਬ ਲੱਗਾ ਲੋ ਕਿ ਟੋਪੀ ਵਾਲਾ ਥਾ ਯਾ ਤਿਲਕ ਵਾਲਾ ਵੋ ਜੋ ਮਰਾ। ਅੱਬ ਭੀ ਜੀਅ ਨਹੀਂ ਭਰਾ? ਮੁਝੇ ਮਾਰ ਕਰ ਮਿਟਤੀ ਹੋ ਨਫ਼ਰਤ ਤੁਮਹਾਰੀ, ਤੋ ਖੁਦ ਚਲਕਰ ਆਉਂਗਾ ਤੁਮ ਤਕ ਯੇ ਵਾਦਾ ਹੈ ਮੇਰਾ। ਬਸ ਇਤਨੀ ਮੋਹਲਤ ਦੇਨਾ ਏ ਦੋਸਤ ਕਿ ਜੋ ਘਰ ਤੋੜੇ ਹੈਂ ਤੁਮਨੇ, ਉਨਮੇਂ ਸੇ ਕੁਝ ਤੋ ਮੈਂ ਫਿਰ ਬਨਾ ਦੂੰ ਜ਼ਰਾ।"
ਇਸ ਤੋਂ ਇਲਾਵਾ ਕਈ ਹੋ ਹਸਤੀਆਂ ਟਵਿਟਰ 'ਤੇ ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਰਾਹੀ ਦੰਗਿਆਂ ਉੱਤੇ ਆਪਣੀ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਨਾਗਰਿਕਤਾ ਕਾਨੂੰਨ ਤੇ ਐਨਆਰਸੀ ਦੇ ਬਾਰੇ ਹਿੰਸਾ ਕਰਨ ਵਾਲਿਆਂ ਦੀ ਅਲੋਚਨਾ ਕੀਤੀ ਸੀ।