ਪੰਜਾਬ

punjab

ETV Bharat / sitara

ਫ਼ਿਲਮ 'ਸਭ ਕੁਸ਼ਲ ਮੰਗਲ' ਨਾਲ ਕਰਨ ਜਾ ਰਹੀ ਹੈ, ਰਵੀ ਕਿਸ਼ਨ ਦੀ ਬੇਟੀ ਡੈਬਿਉ - sab kushal mangal

ਭੋਜਪੁਰੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅਦਾਕਾਰ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਜਲਦੀ ਹੀ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਦੇ ਨਾਲ ਪ੍ਰਿਅੰਕ ਸ਼ਰਮਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਫ਼ੋਟੋ

By

Published : Nov 5, 2019, 8:45 AM IST

ਮੁੰਬਈ: ਭੋਜਪੁਰੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅਦਾਕਾਰ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਜਲਦੀ ਹੀ ਬਾਲੀਵੁੱਡ ਵਿੱਚ ਆਪਣੇ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਰੀਵਾ ਕਿਸ਼ਨ ਆਪਣੀ ਬਾਲੀਵੁੱਡ ਵਿੱਚ ਐਂਟਰੀ ਫ਼ਿਲਮ 'ਸਭ ਕੁਸ਼ਲ ਮੰਗਲ' ਨਾਲ ਕਰ ਰਹੀ ਹੈ ਜਿਸ ਦਾ ਪਹਿਲਾ ਪੋਸਟਰ ਸਾਹਮਣੇ ਆਇਆ ਹੈ। ਇਸ ਫ਼ਿਲਮ ਵਿੱਚ ਪ੍ਰਿਯੰਕ ਸ਼ਰਮਾ ਵੀ ਰੀਵਾ ਕਿਸ਼ਨ ਦੇ ਨਾਲ ਨਜ਼ਰ ਆਉਣਗੇ, ਇਸ ਫ਼ਿਲਮ ਵਿੱਚ ਪ੍ਰਿਅੰਕਾ ਸ਼ਰਮਾ ਰੀਵਾ ਨਾਲ ਰੌਮੈਂਸ ਵੀ ਦੇਖਣ ਨੂੰ ਮਿਲੇਗਾ। ਅਕਸ਼ੈ ਖੰਨਾ ਇਸ ਫ਼ਿਲਮ ਵਿੱਚ ਰੀਵਾ ਕਿਸ਼ਨ ਅਤੇ ਪ੍ਰਿਅੰਕ ਸ਼ਰਮਾ ਦੇ ਨਾਲ ਇਕ ਅਹਿਮ ਭੂਮਿਕਾ ਵਿੱਚ ਹੋਣਗੇ।

ਹੋਰ ਪੜ੍ਹੋ: 'ਪਾਣੀਪਤ' ਫ਼ਿਲਮ ਦੇ ਇੱਕ ਹੋਰ ਯੁੱਧਾਂ ਦੀ ਲੁੱਕ ਆਈ ਸਾਹਮਣੇ

ਇਸ ਫ਼ਿਲਮ ਦਾ ਪੋਸਟਰ ਕਾਫ਼ੀ ਮਜ਼ੇਦਾਰ ਲੱਗ ਰਿਹਾ ਹੈ। 'ਸਭ ਕੁਸ਼ਲ ਮੰਗਲ' ਦੇ ਪੋਸਟਰ ਨਾਲ ਫ਼ਿਲਮ ਦੀ ਰਿਲੀਜ਼ ਦੀ ਤਰੀਕ ਦਾ ਵੀ ਐਲਾਨ ਕੀਤਾ ਗਿਆ ਹੈ। ਰੀਵਾ ਕਿਸ਼ਨ, ਪ੍ਰਿਅੰਕ ਸ਼ਰਮਾ ਅਤੇ ਅਕਸ਼ੈ ਖੰਨਾ ਦੀ ਫ਼ਿਲਮ ਸਭ ਕੁਸ਼ਲ ਮੰਗਲ 3 ਜਨਵਰੀ 2020 ਨੂੰ ਬਾਕਸ ਆਫਿਸ 'ਤੇ ਦਸਤਕ ਦੇਵੇਗੀ।

ਹੋਰ ਪੜ੍ਹੋ: ਪਰਿਵਾਰ 'ਤੇ ਅਧਾਰਿਤ ਹੋ ਸਕਦੀ ਹੈ ਫ਼ਿਲਮ ‘ਜ਼ਖ਼ਮੀ’

ਜੇਕਰ ਅਸੀਂ ਫ਼ਿਲਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਅਦਾਕਾਰ ਅਕਸ਼ੈ ਖੰਨਾ ਇੱਕ ਹੱਥ ਵਿੱਚ ਬੰਦੂਕ ਅਤੇ ਦੂਜੇ ਹੱਥ ਵਿੱਚ ਇੱਕ ਗੁਲਾਬ ਲੈ ਕੇ ਇੱਕ ਦਬਦਬੇ ਅਵਤਾਰ ਵਿੱਚ ਕੁਰਸੀ 'ਤੇ ਬੈਠੇ ਦਿਖਾਈ ਦੇ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਬਿਹਾਰ ਵਿੱਚ ਪਛੂ ਵਿਆਹ 'ਤੇ ਅਧਾਰਿਤ ਹੋਵੇਗੀ।

ABOUT THE AUTHOR

...view details