ਚੇਨਈ : ਇੰਡੀਅਨ 2 ਦੇ ਸੈਟ 'ਤੇ ਬੁੱਧਵਾਰ ਨੂੰ ਹੋਏ ਹਾਦਸੇ 'ਚ ਮਾਰੇ ਗਏ ਤਿੰਨ ਯੂਨੀਟ ਮੈਂਬਰਾਂ ਨੂੰ ਲੀਡ ਕਾਸਟ ਨੇ ਸ਼ਰਧਾਜ਼ਲੀ ਦਿੱਤੀ ਹੈ। ਦੱਸ ਦਈਏ ਕਿ ਕਮਲ ਹਸਨ ਨੇ ਤਿੰਨਾਂ ਮ੍ਰਿਤਕ ਦੇ ਪਰਿਵਾਰਾਂ ਨੂੰ ਇੱਕ ਕਰੋੜ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਹ ਲਗਾਤਾਰ ਗੰਭੀਰ ਰੂਪ ਨਾਲ ਜ਼ਖ਼ਮੀ ਮੈਂਬਰਾਂ ਦੀ ਖ਼ਬਰ ਵੀ ਲੈ ਰਹੇ ਹਨ।
ਕਮਲ ਹਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਮੁਆਵਜ਼ੇ ਦਾ ਕੀਤਾ ਐਲਾਨ - Actor Kamal Haasan upcoming movies
ਫ਼ਿਲਮ ਇੰਡੀਅਨ 2 ਦੇ ਸੈਟ 'ਤੇ ਇੱਕ ਦਰਦਨਾਖ਼ ਘਟਨਾ ਵਾਪਰੀ। ਘਟਨਾ ਦੌਰਾਨ ਫ਼ਿਲਮ ਸ਼ੂਟਿੰਗ ਵੇਲੇ ਕ੍ਰੇਨ ਡਿਗ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤਹਿਤ ਅਦਾਕਾਰ ਕਮਲ ਹਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਦਾ ਐਲਾਨ ਕੀਤਾ ਹੈ।
ਸ਼ੂਟ ਦੇ ਦੌਰਾਨ ਸੈਟ 'ਤੇ ਲਗੀ ਹੋਈ ਕ੍ਰੇਨ ਡਿਗ ਗਈ। ਹਾਦਸੇ 'ਚ ਕਰੀਬ 9 ਲੋਕ ਜ਼ਖ਼ਮੀ ਹੋ ਗਏ ਸਨ। ਕਮਲ ਹਸਨ ਨੇ ਟਵੀਟ ਕੀਤਾ, "ਮੈਨੂੰ ਆਪਣੇ ਤਿਨਾਂ ਸਾਥੀਆਂ ਨੂੰ ਗਵਾਉਣ ਦਾ ਦੁੱਖ ਹੈ। ਮੇਰੇ ਨਾਲੋਂ ਕਈ ਜ਼ਿਆਦਾ ਦੁੱਖ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਹੋਵੇਗਾ ਤੇ ਮੈਂ ਉਨ੍ਹਾਂ ਦੇ ਦੁੱਖ 'ਚ ਹਿੱਸਾ ਲੈਂਦਾ ਹਾਂ। ਇੱਕ ਮੀਡੀਆ ਏਜੰਸੀ ਦੇ ਮੁਤਾਬਕ ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਖ਼ਮੀ ਸਾਥੀਆਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਗੱਲ ਕੀਤੀ ਹੈ। ਸਾਰਿਆਂ ਨੂੰ ਵੱਧੀਆ ਇਲਾਜ ਮਿਲ ਰਿਹਾ ਹੈ, ਉਮੀਦ ਹੈ ਕਿ ਉਹ ਛੇਤੀ ਠੀਕ ਹੋ ਜਾਣਗੇ।"
ਕਾਜਲ ਅਗਰਵਾਲ ਨੇ ਕਿਹਾ ਕਿ ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਮੇਰੇ ਸਹਿਯੋਗੀ ਕ੍ਰਿਸ਼ਨ, ਚੰਦਰਨ ਤੇ ਮਧੂ ਦਾ ਅਚਾਨਕ ਵਿਛੋੜਾ ਉਦਾਸ ਕਰਨ ਵਾਲਾ ਹੈ। ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਸ਼ੀਲਤਾ, ਪ੍ਰਮਾਤਮਾ ਉਨ੍ਹਾਂ ਨੂੰ ਬਲ ਬਖਸ਼ਣ। ਇਸ ਦੇ ਨਾਲ ਹੀ ਰਕੂਲ ਪ੍ਰੀਤ ਸਿੰਘ ਨੇ ਕਿਹਾ ਕਿ, ਮੈਂ ਆਪਣੀ ਫ਼ਿਲਮ ਦੇ ਸੈੱਟ 'ਤੇ ਵਾਪਰੀ ਘਟਨਾ ਤੋਂ ਹੈਰਾਨ ਹਾਂ, ਮੈਨੂੰ ਨਹੀਂ ਪਤਾ ਕਿ ਇਸ ਨੁਕਸਾਨ ਤੋਂ ਕਿਵੇਂ ਉਭਰਿਆ ਜਾਵੇ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਬਲ ਬਖਸ਼ਣ।