ਪੰਜਾਬ

punjab

ETV Bharat / sitara

ਅਦਾਕਾਰ ਗੁਰਮੀਤ ਨੇ ਕੋਰੋਨਾ ਮਰੀਜ਼ਾਂ ਨੂੰ ਦਾਨ ਕੀਤਾ ਪਲਾਜ਼ਮਾ - ਕੋਰੋਨਾ ਪੌਜ਼ੀਟਿਵ

ਅਦਾਕਾਰ ਗੁਰਮੀਤ ਚੌਧਰੀ ਨੇ ਸ਼ੁੱਕਰਵਾਰ ਨੂੰ ਇੱਕ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਲਈ ਪਲਾਜ਼ਮਾ ਦਾਨ ਕੀਤਾ ਹੈ। ਜੋ ਕਿ ਹਾਲ ਹੀ ਵਿੱਚ ਕੋਰੋਨਾ ਲਾਗ ਤੋਂ ਠੀਕ ਹੋਏ ਹਨ।

ਫ਼ੋਟੋ
ਫ਼ੋਟੋ

By

Published : Nov 14, 2020, 10:50 AM IST

ਮੁੰਬਈ: ਅਦਾਕਾਰ ਗੁਰਮੀਤ ਚੌਧਰੀ ਨੇ ਸ਼ੁੱਕਰਵਾਰ ਨੂੰ ਇੱਕ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਲਈ ਪਲਾਜ਼ਮਾ ਦਾਨ ਕੀਤਾ ਹੈ। ਜੋ ਕਿ ਹਾਲ ਹੀ ਵਿੱਚ ਕੋਰੋਨਾ ਲਾਗ ਤੋਂ ਠੀਕ ਹੋਏ ਹਨ।

ਗੁਰਮੀਤ ਦੀ ਪਤਨੀ ਦੇਬਿਨਾ ਬੈਨਰਜੀ ਨੇ ਦੱਸਿਆ ਕਿ 30 ਸੰਤਬਰ ਨੂੰ ਗੁਰਮੀਤ ਦੇ ਕੋਰੋਨਾ ਪੌਜ਼ੀਟਿਵ ਹੋਣ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਹੀ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ।

ਚੌਧਰੀ ਨੇ ਟਵਿੱਟਰ ਉੱਤੇ ਇਹ ਗੱਲ ਸਾਂਝੀ ਕੀਤੀ ਕਿ ਉਨ੍ਹਾਂ ਨੇ ਨਈਅਰ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਲਈ ਪਲਾਜ਼ਮਾ ਦਾਨ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਗੁਰਮੀਤ ਅਤੇ ਦੇਬਿਨਾ ਬੈਨਰਜੀ ਨੇ 2011 ਵਿੱਚ ਵਿਆਹ ਕੀਤਾ ਸੀ। ਉਹ 2008 ਦੀ ਟੀਵੀ ਸੀਰੀਜ਼ 'ਰਾਮਾਇਣ' ਤੋਂ ਚਰਚਾ ਵਿੱਚ ਆਏ ਸਨ। ਇਹ ਜੋੜੀ ਹੁਣ ਤੱਕ ਕਈ ਰਿਆਲਟੀ ਸ਼ੋਅ ਵਿੱਚ ਵੀ ਹਿੱਸਾ ਲੈ ਚੁੱਕੀ ਹੈ ਜ਼ਿਨ੍ਹਾਂ ਵਿੱਚ 'ਪਤੀ ਪਤਨੀ ਔਰ ਵੋ' ਅਤੇ 'ਨੱਚ ਬਲੀਏ' ਦੇ ਸੀਜ਼ਨ 6 ਵੀ ਸ਼ਾਮਲ ਹੈ।

ABOUT THE AUTHOR

...view details